ਚੰਡੀਗੜ੍ਹ, 06 ਮਈ 2024: ਅੱਜ ਆਈ.ਪੀ.ਐੱਲ 2024 ਦਾ 55ਵਾਂ ਮੈਚ ਮੁੰਬਈ ਇੰਡੀਅਨਜ਼ (Mumbai Indians) ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਮੁੰਬਈ ਦੇ 11 ਮੈਚਾਂ ‘ਚ ਤਿੰਨ ਜਿੱਤਾਂ ਨਾਲ ਸਿਰਫ ਛੇ ਅੰਕ ਹਨ ਅਤੇ ਟੀਮ ਪਲੇਅ ਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਚੁੱਕੀ ਹੈ। ਹਾਲਾਂਕਿ, ਸਭ ਕੁਝ ਗੁਆਚਿਆ ਨਹੀਂ ਹੈ ਕਿਉਂਕਿ ਮੁੰਬਈ ਦੇ ਪ੍ਰਮੁੱਖ ਭਾਰਤੀ ਖਿਡਾਰੀ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਆਗਾਮੀ ਟੀ-20 ਵਿਸ਼ਵ ਕੱਪ ਲਈ ਆਪਣੀ ਵਿਅਕਤੀਗਤ ਫਾਰਮ ‘ਤੇ ਧਿਆਨ ਦੇਣਗੇ।
ਸਨਰਾਈਜ਼ਰਜ਼ ਲਈ ਟ੍ਰੈਵਿਸ ਹੈੱਡ (396 ਦੌੜਾਂ), ਅਭਿਸ਼ੇਕ ਸ਼ਰਮਾ (315) ਅਤੇ ਹੇਨਰਿਕ ਕਲਾਸੇਨ (337) ਲਗਾਤਾਰ ਦੌੜਾਂ ਬਣਾ ਰਹੇ ਹਨ ਪਰ ਟੀਮ ਨੂੰ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਰੋਹਿਤ ਸ਼ਰਮਾ ਦੀ ਹਰ ਸਥਿਤੀ ‘ਚ ਹਮਲਾਵਰ ਬੱਲੇਬਾਜ਼ੀ ਕਰਨ ਦੀ ਰਣਨੀਤੀ ਬਹੁਤੀ ਸਫਲ ਨਹੀਂ ਰਹੀ ਜਦਕਿ ਦੁਨੀਆ ਦੇ ਨੰਬਰ ਇਕ ਟੀ-20 ਬੱਲੇਬਾਜ਼ ਸੂਰਿਆਕੁਮਾਰ ਦੀ ਨਜ਼ਰ ਕੇਕੇਆਰ ਖ਼ਿਲਾਫ਼ ਅਰਧ ਸੈਂਕੜੇ ਤੋਂ ਬਾਅਦ ਆਪਣੇ ਪ੍ਰਦਰਸ਼ਨ ‘ਚ ਨਿਰੰਤਰਤਾ ‘ਤੇ ਹੋਵੇਗੀ। ਭਾਰਤੀ ਉਪ-ਕਪਤਾਨ ਪੰਡਯਾ ਨੂੰ ਬੱਲੇ ਅਤੇ ਗੇਂਦ ਦੋਵਾਂ ਨਾਲ ਆਪਣੀ ਆਮ ਫਾਰਮ ਅਤੇ ਮੁੰਬਈ (Mumbai Indians) ਦੇ ਕਪਤਾਨ ਵਜੋਂ ਮੈਦਾਨ ‘ਤੇ ਆਪਣੇ ਫੈਸਲਿਆਂ ਲਈ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।