ਚੰਡੀਗੜ੍ਹ, 22 ਮਈ 2024: ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਆਈਪੀਐਲ ਦਾ ਪਹਿਲਾ ਕੁਆਲੀਫਾਇਰ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ। ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 8 ਵਿਕਟਾਂ ਨਾਲ ਹਰਾਇਆ। ਕੋਲਕਾਤਾ ਚੌਥੀ ਵਾਰ ਫਾਈਨਲ ‘ਚ ਪਹੁੰਚੀ ਹੈ।
ਸ਼੍ਰੇਅਸ ਅਈਅਰ ਅਤੇ ਵੈਂਕਟੇਸ਼ ਅਈਅਰ ਨੇ 97 ਦੌੜਾਂ ਦੀ ਸਾਂਝੇਦਾਰੀ ਕੀਤੀ। ਪਲੇਆਫ ਵਿੱਚ ਕੋਲਕਾਤਾ ਲਈ ਇਹ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਮਨਵਿੰਦਰ ਬੀਸਲਾ ਅਤੇ ਜੈਕ ਕੈਲਿਸ ਇਸ ਸੂਚੀ ਵਿੱਚ ਸਿਖਰ ‘ਤੇ ਹਨ। ਇਨ੍ਹਾਂ ਦੋਵਾਂ ਨੇ 2012 ਦੇ ਫਾਈਨਲ ਵਿੱਚ ਸੀਐਸਕੇ ਖ਼ਿਲਾਫ਼ 136 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ ਸੀ।
ਆਈਪੀਐਲ ਦੇ ਇਤਿਹਾਸ ਵਿੱਚ, ਕੇਕੇਆਰ (Kolkata Knight Riders) 3 ਤੋਂ ਵੱਧ ਵਾਰ ਫਾਈਨਲ ਵਿੱਚ ਪਹੁੰਚਣ ਵਾਲੀ ਟੀਮ ਬਣੀ। ਇਸ ਦੇ ਨਾਲ ਹੀ ਪਲੇਆਫ ਵਿੱਚ ਸ਼੍ਰੇਅਸ ਅਈਅਰ ਅਤੇ ਵੈਂਕਟੇਸ਼ ਅਈਅਰ ਕੋਲਕਾਤਾ ਲਈ ਦੂਜੀ ਸਭ ਤੋਂ ਵੱਧ ਸਾਂਝੇਦਾਰੀ ਕਰਨ ਵਾਲੀ ਜੋੜੀ ਬਣ ਗਈ।
ਐਸਆਰਐਚ ਦੇ ਖਿਡਾਰੀ ਪੈਟ ਕਮਿੰਸ ਅਤੇ ਵਿਜੇਕਾਂਤ ਨੇ 10ਵੀਂ ਵਿਕਟ ਲਈ 33 ਦੌੜਾਂ ਜੋੜੀਆਂ। ਆਈਪੀਐਲ ਇਤਿਹਾਸ ਵਿੱਚ 10ਵੀਂ ਵਿਕਟ ਲਈ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ। ਸ਼ਿਖਰ ਧਵਨ ਅਤੇ ਮੋਹਿਤ ਰਾਠੀ ਇਸ ਸੂਚੀ ‘ਚ ਸਿਖਰ ‘ਤੇ ਹਨ। ਦੋਵਾਂ ਨੇ ਸਾਲ 2023 ‘ਚ ਹੈਦਰਾਬਾਦ ਖਿਲਾਫ 10ਵੀਂ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਕੇਕੇਆਰ ਨੇ ਚੌਥੀ ਵਾਰ ਆਈਪੀਐਲ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਤੋਂ ਪਹਿਲਾਂ ਇਹ ਟੀਮ ਸਾਲ 2012, 2014 ਅਤੇ 2021 ਵਿੱਚ ਫਾਈਨਲ ਖੇਡ ਚੁੱਕੀ ਹੈ। ਟੀਮ ਨੇ ਸਾਲ 2012 ਅਤੇ 2014 ਵਿੱਚ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਸਾਲ 2021 ‘ਚ ਸੀਐੱਸਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਤੱਕ ਸਿਰਫ਼ ਚੇੱਨਈ ਅਤੇ ਮੁੰਬਈ ਨੇ ਹੀ ਆਈਪੀਐਲ ਵਿੱਚ ਤਿੰਨ ਤੋਂ ਵੱਧ ਫਾਈਨਲ ਖੇਡੇ ਹਨ। ਹੁਣ ਇਸ ਵਿੱਚ ਕੇਕੇਆਰ ਦਾ ਨਾਮ ਵੀ ਜੁੜ ਗਿਆ ਹੈ।