June 30, 2024 9:53 pm
Chennai Super Kings

IPL 2024: ਚੇੱਨਈ ਸੁਪਰ ਕਿੰਗਜ਼ ਦੀ ਕਪਤਾਨੀ ‘ਚ ਵੱਡਾ ਬਦਲਾਅ, ਐੱਮ.ਐੱਸ ਧੋਨੀ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੀ ਜ਼ਿੰਮੇਵਾਰੀ

ਚੰਡੀਗੜ੍ਹ, 21 ਮਾਰਚ 2024: ਭਲਕੇ ਆਈ.ਪੀ.ਐਲ 2024 ਦੀ ਸ਼ੁਰੂਆਤ ਹੋ ਜਾ ਰਹੀ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (Chennai Super Kings) ਨੇ ਟੀਮ ਦੀ ਕਪਤਾਨੀ ‘ਚ ਵੱਡਾ ਬਦਲਾਅ ਕੀਤਾ ਹੈ। ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਰਿਤੁਰਾਜ ਗਾਇਕਵਾੜ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਆਈਪੀਐਲ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦਿੱਤੀ ਗਈ ਹੈ। ਆਈ.ਪੀ.ਐਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਜਾਣਕਾਰੀ ਦਿੱਤੀ।

22 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਆਈ.ਪੀ.ਐਲ ਦੇ 17ਵੇਂ ਸੀਜ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਚੇੱਨਈ ਸੁਪਰ ਕਿੰਗਜ਼ (Chennai Super Kings) ਆਪਣਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਆਰ.ਸੀ.ਬੀ ਖ਼ਿਲਾਫ਼ ਖੇਡੇਗੀ। ਧੋਨੀ ਦੀ ਅਗਵਾਈ ‘ਚ ਟੀਮ ਨੇ ਫਾਈਨਲ ਮੈਚ ‘ਚ ਗੁਜਰਾਤ ਜਾਇੰਟਸ ਨੂੰ ਹਰਾ ਕੇ ਪਿਛਲੇ ਸੈਸ਼ਨ ‘ਚ ਖਿਤਾਬ ਜਿੱਤਿਆ ਸੀ।