ਚੰਡੀਗੜ੍ਹ, 3 ਦਸੰਬਰ 2023: ਆਈ.ਪੀ.ਐੱਲ 2024 ਨਿਲਾਮੀ ਲਈ ਸਥਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਆਈਪੀਐਲ (Indian Premier League) ਨੇ ਟਵਿੱਟਰ ‘ਤੇ ਨਿਲਾਮੀ ਦੀ ਮਿਤੀ ਅਤੇ ਸ਼ਹਿਰ ਦੀ ਘੋਸ਼ਣਾ ਕਰਦੇ ਹੋਏ ਇਕ ਇਮਾਰਤ ‘ਤੇ ਲਾਈਟ ਸ਼ੋਅ ਪੋਸਟ ਕੀਤਾ। ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ ‘ਚ ਖਿਡਾਰੀਆਂ ਦੀ ਨਿਲਾਮੀ ਵਿਦੇਸ਼ ‘ਚ ਹੋਵੇਗੀ। ਆਈਪੀਐਲ ਨੇ ਐਲਾਨ ਕੀਤਾ ਕਿ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਵੇਗੀ। ਇਸ ਤੋਂ ਪਹਿਲਾਂ 26 ਨਵੰਬਰ ਨੂੰ ਸਾਰੀਆਂ 10 ਟੀਮਾਂ ਨੇ ਜਾਰੀ ਕੀਤੇ ਗਏ ਅਤੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਸੀ।
ਆਸਟ੍ਰੇਲੀਆ ਦੀ ਵਨਡੇ ਵਿਸ਼ਵ ਕੱਪ ਜੇਤੂ ਟੀਮ ਦੇ ਸੱਤ ਖਿਡਾਰੀ ਪੈਟ ਕਮਿੰਸ, ਟ੍ਰੈਵਿਸ ਹੈੱਡ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਸਟੀਵ ਸਮਿਥ, ਜੋਸ਼ ਇੰਗਲਿਸ ਅਤੇ ਸ਼ਾਨ ਐਬੋਟ ਉਨ੍ਹਾਂ 25 ਖਿਡਾਰੀਆਂ ਵਿੱਚ ਸ਼ਾਮਲ ਹਨ ਜੋ 2024 ਆਈਪੀਐਲ ਖਿਡਾਰੀਆਂ ਦੀ ਨਿਲਾਮੀ (Indian Premier League) ਵਿੱਚ ਹਿੱਸਾ ਲੈਣਗੇ। ਵਿਸ਼ਵ ਕੱਪ ‘ਚ 106 ਦੀ ਸਟ੍ਰਾਈਕ ਰੇਟ ਨਾਲ 578 ਦੌੜਾਂ ਬਣਾਉਣ ਅਤੇ ਪੰਜ ਵਿਕਟਾਂ ਲੈਣ ਵਾਲੇ ਨਿਊਜ਼ੀਲੈਂਡ ਦੇ ਆਲਰਾਊਂਡਰ ਰਚਿਨ ਰਵਿੰਦਰਾ ਨੇ ਆਪਣੀ ਬੇਸ ਪ੍ਰਾਈਸ 50 ਲੱਖ ਰੁਪਏ ਰੱਖੀ ਹੈ।