Delhi Capitals

IPL 2024: ਕੋਲਕਾਤਾ ਹੱਥੋਂ ਮਿਲੀ ਹਾਰ ਤੋਂ ਬਾਅਦ ਦਿੱਲੀ ਕੈਪੀਟਲਜ਼ ਦੀ ਪਲੇਆਫ ‘ਚ ਪਹੁੰਚਣ ਦੀ ਰਾਹ ਮੁਸ਼ਿਕਲ

ਚੰਡੀਗੜ੍ਹ, 30 ਅਪ੍ਰੈਲ 2024: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ‘ਚ 47 ਮੈਚ ਪੂਰੇ ਹੋ ਚੁੱਕੇ ਹਨ। ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਦਿੱਲੀ ਕੈਪੀਟਲਜ਼ (Delhi Capitals) ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਨਤੀਜੇ ਨਾਲ ਕੇਕੇਆਰ ਦੂਜੇ ਸਥਾਨ ‘ਤੇ ਬਰਕਰਾਰ ਹੈ। ਉਥੇ ਹੀ ਦਿੱਲੀ ਛੇਵੇਂ ਨੰਬਰ ‘ਤੇ ਮੌਜੂਦ ਹੈ ਪਰ ਪਲੇਆਫ ‘ਚ ਪਹੁੰਚਣ ਦੀਆਂ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਸੋਮਵਾਰ ਨੂੰ ਕੋਲਕਾਤਾ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ 9 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਕੋਲਕਾਤਾ ਨੇ 16.3 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।

ਦਿੱਲੀ ਕੈਪੀਟਲਜ਼ (Delhi Capitals) ਦੇ ਹੁਣ 11 ਮੈਚਾਂ ਵਿੱਚ 5 ਜਿੱਤਾਂ ਅਤੇ 6 ਹਾਰਾਂ ਨਾਲ 10 ਅੰਕ ਹੋ ਗਏ ਹਨ। ਟੀਮ ਨੂੰ ਪਲੇਆਫ ਲਈ ਕੁਆਲੀਫਾਈ ਕਰਨ ਲਈ ਆਖਰੀ 3 ਮੈਚ ਜਿੱਤਣੇ ਹੋਣਗੇ। ਦੂਜੇ ਪਾਸੇ ਕੋਲਕਾਤਾ ਦੇ 9 ਮੈਚਾਂ ਵਿੱਚ 6 ਜਿੱਤਾਂ ਅਤੇ 3 ਹਾਰਾਂ ਨਾਲ 12 ਅੰਕ ਹਨ। ਟੀਮ ਨੇ ਦੂਜੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ​​ਕੀਤੀ, ਉਨ੍ਹਾਂ ਦੀ ਰਨ ਰੇਟ ਵੀ ਅੰਕ ਸੂਚੀ ‘ਚ ਸਭ ਤੋਂ ਵਧੀਆ ਹੈ।

ਟੂਰਨਾਮੈਂਟ ਵਿੱਚ ਅੱਜ ਲਖਨਊ ਸੁਪਰਜਾਇੰਟਸ ਦਾ ਸਾਹਮਣਾ ਲਖਨਊ ਦੇ ਮੈਦਾਨ ਵਿੱਚ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। 5 ਵਾਰ ਦੀ ਚੈਂਪੀਅਨ ਮੁੰਬਈ ਦੇ 9 ਮੈਚਾਂ ‘ਚ ਸਿਰਫ 3 ਜਿੱਤ ਅਤੇ 6 ਹਾਰ ਦੇ ਨਾਲ ਸਿਰਫ 6 ਅੰਕ ਹਨ। ਟੀਮ 9ਵੇਂ ਨੰਬਰ ‘ਤੇ ਹੈ। ਲਖਨਊ ਨੂੰ ਹਰਾ ਕੇ ਟੀਮ 8 ਅੰਕਾਂ ਨਾਲ 7ਵੇਂ ਨੰਬਰ ‘ਤੇ ਪਹੁੰਚ ਜਾਵੇਗੀ। ਜੇਕਰ ਟੀਮ ਵੱਡੇ ਫਰਕ ਨਾਲ ਹਾਰਦੀ ਹੈ ਤਾਂ ਉਹ 10ਵੇਂ ਸਥਾਨ ‘ਤੇ ਵੀ ਖਿਸਕ ਸਕਦੀ ਹੈ।

Scroll to Top