ਚੰਡੀਗੜ੍ਹ,16 ਅਪ੍ਰੈਲ 2024: ਸੋਮਵਾਰ ਰਾਤ ਇੰਡੀਅਨ ਪ੍ਰੀਮੀਅਰ ਲੀਗ (IPL 2024) ਦੇ ਉੱਚ ਸਕੋਰ ਵਾਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ 25 ਦੌੜਾਂ ਨਾਲ ਹਰਾ ਦਿੱਤਾ। ਚਿੰਨਾਸਵਾਮੀ ਸਟੇਡੀਅਮ ‘ਚ ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ।
ਹੈਦਰਾਬਾਦ (SRH) ਨੇ 20 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ। ਆਰਸੀਬੀ ਨੇ ਦੂਜੀ ਪਾਰੀ ਵਿੱਚ 7 ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ ਪਰ ਟੀਚੇ ਦਾ ਪਿੱਛਾ ਕਰਨ ਵਿੱਚ ਨਾਕਾਮ ਰਹੀ। ਹੈੱਡ ਨੇ ਸਿਰਫ਼ 20 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ ਆਪਣਾ ਸੈਂਕੜਾ ਪੂਰਾ ਕਰਨ ਲਈ ਸਿਰਫ਼ 19 ਗੇਂਦਾਂ ਹੋਰ ਲਾਈਆਂ। ਹੈੱਡ ਨੇ 39 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਜੋ ਕਿ ਆਈਪੀਐਲ ਇਤਿਹਾਸ ਵਿੱਚ ਚੌਥਾ ਸਭ ਤੋਂ ਤੇਜ਼ ਸੈਂਕੜਾ ਹੈ।
ਮੈਚ (IPL 2024) ਵਿੱਚ ਕੁੱਲ 549 ਦੌੜਾਂ ਬਣਾਈਆਂ, ਜੋ ਟੀ-20 ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਨ। ਇਸ ਤੋਂ ਪਹਿਲਾਂ SRH ਅਤੇ MI ਵਿਚਾਲੇ ਹੋਏ ਮੈਚ ‘ਚ 523 ਦੌੜਾਂ ਬਣਾਈਆਂ ਗਈਆਂ ਸਨ। ਹੈਦਰਾਬਾਦ ਨੇ ਵੀ ਬਣਾਇਆ ਆਈ.ਪੀ.ਐੱਲ ਦਾ ਸਭ ਤੋਂ ਵੱਡਾ ਸਕੋਰ ਬਣਾਇਆ, ਟੀਮ ਨੇ ਤੋੜਿਆ ਆਪਣਾ ਹੀ 19 ਦਿਨ ਪੁਰਾਣਾ ਰਿਕਾਰਡ ਤੋੜ ਦਿੱਤਾ | ਦਰਅਸਲ 27 ਮਾਰਚ ਨੂੰ ਟੀਮ ਨੇ ਮੁੰਬਈ ਦੇ ਖ਼ਿਲਾਫ਼ 277 ਦੌੜਾਂ ਬਣਾਈਆਂ ਸਨ।
ਇਸ ਦੇ ਨਾਲ ਹੀ ਦੂਜੀ ਪਾਰੀ ਵਿੱਚ ਆਰਸੀਬੀ ਨੇ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਸਕੋਰ ਬਣਾਇਆ। ਟੀਮ ਨੇ ਇਸ ਸੀਜ਼ਨ ਵਿੱਚ ਮੁੰਬਈ ਦੁਆਰਾ ਬਣਾਇਆ ਰਿਕਾਰਡ ਤੋੜ ਦਿੱਤਾ। ਦੌੜਾਂ ਦੇ ਨਾਲ-ਨਾਲ ਮੈਚ ਵਿੱਚ ਸਭ ਤੋਂ ਵੱਧ ਚੌਕੇ ਵੀ ਮਾਰੇ ਗਏ।
ਸਨਰਾਈਜ਼ਰਸ ਹੈਦਰਾਬਾਦ ਨੇ ਬੈਂਗਲੁਰੂ ਖਿਲਾਫ 22 ਛੱਕੇ ਲਗਾ ਕੇ IPL ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਹੈ। ਟੀਮ ਨੇ ਸਾਲ 2013 ‘ਚ ਪੁਣੇ ਵਾਰੀਅਰਸ ਦੇ ਖਿਲਾਫ ਮੈਚ ‘ਚ 21 ਛੱਕੇ ਲਗਾਏ ਸਨ। ਇਹ ਰਿਕਾਰਡ ਵੀ ਬੈਂਗਲੁਰੂ ‘ਚ ਹੀ ਬਣਿਆ ਸੀ।