ਚੰਡੀਗੜ੍ਹ, 20 ਅਪ੍ਰੈਲ, 2023: ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਇੱਕ ਵਾਰ ਫਿਰ ਆਈ.ਪੀ.ਐੱਲ ਵਿੱਚ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਟੂਰਨਾਮੈਂਟ ਦੇ 16ਵੇਂ ਸੀਜ਼ਨ ਦੇ 27ਵੇਂ ਮੈਚ ਵਿੱਚ ਕੋਹਲੀ ਪੰਜਾਬ ਕਿੰਗਜ਼ ਖ਼ਿਲਾਫ਼ ਆਰਸੀਬੀ ਦੇ ਕਪਤਾਨ ਵਜੋਂ ਮੈਦਾਨ ’ਤੇ ਉਤਰੇ ਹਨ । ਟੀਮ ਦੇ ਨਿਯਮਤ ਕਪਤਾਨ ਫਾਫ ਡੁਪਲੇਸਿਸ ਫੀਲਡਿੰਗ ਲਈ ਫਿੱਟ ਨਹੀਂ ਹਨ। ਉਹ ਬੱਲੇਬਾਜ਼ ਦੇ ਤੌਰ ‘ਤੇ ਹੀ ਮੈਦਾਨ ‘ਤੇ ਉਤਰੇਗਾ। ਡੁਪਲੇਸਿਸ ਬੱਲੇਬਾਜ਼ੀ ਤੋਂ ਬਾਅਦ ਮੈਦਾਨ ‘ਤੇ ਨਹੀਂ ਆਉਣਗੇ। ਉਨ੍ਹਾਂ ਦੀ ਜਗ੍ਹਾ ਵਿਜੇਕੁਮਾਰ ਪ੍ਰਭਾਵੀ ਖਿਡਾਰੀ ਦੇ ਤੌਰ ‘ਤੇ ਮੈਦਾਨ ਦੀ ਕਮਾਨ ਸੰਭਾਲਣਗੇ।
ਵਿਰਾਟ ਕੋਹਲੀ (Virat Kohli) ਨੇ 18 ਮਹੀਨਿਆਂ ਬਾਅਦ ਆਈਪੀਐਲ ਵਿੱਚ ਕਪਤਾਨੀ ਕੀਤੀ ਹੈ। ਆਖਰੀ ਵਾਰ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ 11 ਅਕਤੂਬਰ 2021 ਨੂੰ ਕਪਤਾਨ ਵਜੋਂ ਉਤਰਿਆ ਸੀ। ਆਈਪੀਐਲ ਦੇ ਐਲੀਮੀਨੇਟਰ ਮੈਚ ਵਿੱਚ ਆਰਸੀਬੀ ਦੀ ਟੀਮ ਹਾਰ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਛੱਡ ਦਿੱਤੀ। ਉਸ ਨੇ ਇਸ ਬਾਰੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਸੀਜ਼ਨ ਤੋਂ ਬਾਅਦ ਉਹ ਕਪਤਾਨੀ ਨਹੀਂ ਕਰਨਾ ਚਾਹੁੰਦੇ।