Virat Kohli

IPL 2023: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਬਹਿਸ ਕਰਨਾ ਪਿਆ ਮਹਿੰਗਾ, BCCI ਨੇ ਲਗਾਇਆ 100% ਮੈਚ ਫੀਸ ਦਾ ਜ਼ੁਰਮਾਨਾ

ਚੰਡੀਗੜ੍ਹ, 02 ਮਈ 2023: ਲਖਨਊ ‘ਚ IPL ਮੈਚ ‘ਚ ਵਿਰਾਟ ਕੋਹਲੀ (Virat Kohli) ਅਤੇ ਗੌਤਮ ਗੰਭੀਰ ਦੀ ਤਕਰਾਰ ਇਕ ਵਾਰ ਫਿਰ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਮੈਦਾਨ ਵਿੱਚ 5 ਮਿੰਟ ਤੱਕ ਗਰਮਾ-ਗਰਮ ਬਹਿਸ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਐਲਐਸਜੀ ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਦਖਲ ਦੇਣਾ ਪਿਆ। ਇਸ ਤੋਂ ਬਾਅਦ ਵੀ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ (Gautam Gambhir) ਇੱਕ ਦੂਜੇ ਤੋਂ ਨਾਰਾਜ਼ ਨਜ਼ਰ ਆਏ। ਇਸ ਤੋਂ ਪਹਿਲਾਂ 2013 ‘ਚ ਵੀ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ ਸੀ।

ਮੈਚ ਦੌਰਾਨ ਵਿਰਾਟ ਨੇ ਜੁੱਤੀ ਦਿਖਾ ਕੇ ਨਵੀਨ-ਉਲ-ਹੱਕ ‘ਤੇ ਸਲੇਜਿੰਗ ਕੀਤੀ। ਵਿਵਾਦ ਦੇ ਬਾਅਦ, LSG ਮੈਂਟਰ ਗੌਤਮ ਗੰਭੀਰ ਅਤੇ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ IPL ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 100% ਜ਼ੁਰਮਾਨਾ ਲਗਾਇਆ ਗਿਆ ਸੀ। LSG ਗੇਂਦਬਾਜ਼ ਨਵੀਨ-ਉਲ-ਹੱਕ ‘ਤੇ ਵੀ ਮੈਚ ਫੀਸ ਦਾ 50% ਜ਼ੁਰਮਾਨਾ ਲਗਾਇਆ ਗਿਆ ਹੈ। ਕੋਹਲੀ ਅਤੇ ਨਵੀਨ ਨੇ ਆਪਣੀ ਗਲਤੀ ਮੰਨ ਲਈ ਹੈ। ਇਸ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਲਖਨਊ ਸੁਪਰਜਾਇੰਟਸ ਨੂੰ 18 ਦੌੜਾਂ ਨਾਲ ਹਰਾਇਆ।

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ (Virat Kohli)  ਅਤੇ ਗੌਤਮ ਗੰਭੀਰ ‘ਤੇ ਸੋਮਵਾਰ ਨੂੰ ਲਖਨਊ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚ ਦੌਰਾਨ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਦੀ ਮੈਚ ਫੀਸ ਦਾ 100 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ।

ਰਾਇਲ ਚੈਲੰਜਰਜ਼ ਬੰਗਲੌਰ ਦੇ ਬੱਲੇਬਾਜ਼ ਅਤੇ ਲਖਨਊ ਸੁਪਰ ਜਾਇੰਟਸ ਟੀਮ ਦੇ ਮੈਂਟਰ ਨੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕੇਟ ਸਟੇਡੀਅਮ ਵਿੱਚ ਮੈਚ ਦੌਰਾਨ ਆਈਪੀਐਲ ਕੋਡ ਆਫ਼ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 2 ਦਾ ਅਪਰਾਧ ਸਵੀਕਾਰ ਕੀਤਾ। ਨਵੀਨ-ਉਲ-ਹੱਕ ਨੇ ਆਈਪੀਐਲ ਕੋਡ ਆਫ਼ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 1 ਦੇ ਅਪਰਾਧ ਨੂੰ ਸਵੀਕਾਰ ਕੀਤਾ ਹੈ।

ਜਿਕਰਯੋਗ ਹੈ ਕਿ ਮੈਚ ਦੌਰਾਨ 16ਵੇਂ ਓਵਰ ਤੋਂ ਬਾਅਦ ਵਿਰਾਟ ਸਟੰਪ ਦੇ ਪਿੱਛੇ ਤੋਂ ਦੌੜ ਕੇ ਆਇਆ ਅਤੇ ਨਵੀਨ ਨੂੰ ਦੇਖ ਕੇ ਕੁਝ ਇਸ਼ਾਰਾ ਕੀਤਾ। ਇਸ ‘ਤੇ ਨਵੀਨ ਉਲ-ਹੱਕ ਵੀ ਉਨ੍ਹਾਂ ਦੇ ਨੇੜੇ ਆ ਗਿਆ ਅਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਵਿਰਾਟ ਨੇ ਵੀ ਆਪਣੀ ਜੁੱਤੀ ਵੱਲ ਇਸ਼ਾਰਾ ਕੀਤਾ ਅਤੇ ਉਸ ਵਿੱਚੋਂ ਚਿੱਕੜ ਕੱਢਿਆ । ਜਦੋਂ ਬਾਕੀ ਖਿਡਾਰੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੋਹਲੀ ਅਤੇ ਅਮਿਤ ਮਿਸ਼ਰਾ ਵੀ ਬਹਿਸ ਵਿੱਚ ਪੈ ਗਏ। ਆਰਸੀਬੀ ਦੇ ਦਿਨੇਸ਼ ਕਾਰਤਿਕ ਅਤੇ ਅੰਪਾਇਰ ਨੇ ਆ ਕੇ ਦੋਵਾਂ ਨੂੰ ਵੱਖ ਕਰ ਦਿੱਤਾ। ਜਦੋਂ ਨਵੀਨ ਅਤੇ ਕੋਹਲੀ ਵਿਚਾਲੇ ਬਹਿਸ ਹੋਈ ਤਾਂ ਅੰਪਾਇਰ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ।

Scroll to Top