ਚੰਡੀਗੜ੍ਹ 03 ਦਸੰਬਰ 2022: ਭਾਰਤ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੇ ਇੱਕ ਵਾਰ ਫਿਰ ਦਿੱਲੀ ਕੈਪੀਟਲਜ਼ (Delhi Capitals) ਨਾਲ ਹੱਥ ਮਿਲਾਇਆ ਹੈ। ਫਰੈਂਚਾਇਜ਼ੀ ਨੇ ਇਸ ਵਾਰ ਗਾਂਗੁਲੀ ਨੂੰ ਵੱਡਾ ਅਹੁਦਾ ਦਿੱਤਾ ਗਿਆ ਹੈ। ਗਾਂਗੁਲੀ ਤਿੰਨਾਂ ਫਰੈਂਚਾਇਜ਼ੀ ਟੀਮਾਂ ਦੇ ਡਾਇਰੈਕਟਰ ਹੋਣਗੇ। ਇਨ੍ਹਾਂ ਵਿੱਚ ਦਿੱਲੀ ਕੈਪੀਟਲਜ਼ ਫ੍ਰੈਂਚਾਇਜ਼ੀ ਅਤੇ ਦੋ ਹੋਰ ਇੰਟਰਨੈਸ਼ਨਲ ਲੀਗ ਟੀਮਾਂ ਸ਼ਾਮਲ ਹਨ |
ਗਾਂਗੁਲੀ ਨੇ ਪਿਛਲੇ ਸਾਲ ਅਕਤੂਬਰ ‘ਚ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਪਹਿਲਾਂ ਦਿੱਲੀ ਕੈਪੀਟਲਜ਼ ਨਾਲ ਕੰਮ ਕਰ ਚੁੱਕੇ ਹਨ। 2019 ਵਿੱਚ ਉਹ ਟੀਮ ਦੇ ਮੈਂਟਰ ਸਨ। ਇਸ ਵਾਰ ਉਹ ਦਿੱਲੀ ਕੈਪੀਟਲਜ਼ ਦੇ ਨਾਲ-ਨਾਲ ਇੰਟਰਨੈਸ਼ਨਲ ਲੀਗ ਟੀ-20 ਟੀਮ ਦੁਬਈ ਕੈਪੀਟਲਜ਼ ਅਤੇ SA ਟੀ-20 ਟੀਮ ਪ੍ਰਿਟੋਰੀਆ ਕੈਪੀਟਲਜ਼ ਦੇ ਵੀ ਡਾਇਰੈਕਟਰ ਹੋਣਗੇ।
IPL 2023 ਲਈ ਦਿੱਲੀ ਦੀ ਟੀਮ
ਰਿਸ਼ਭ ਪੰਤ (ਕਪਤਾਨ), ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਮਨੀਸ਼ ਪਾਂਡੇ, ਫਿਲਿਪ ਸਾਲਟ, ਰਿਲੇ ਰੂਸੋ, ਰਿਪਲ ਪਟੇਲ, ਰੋਵਮੈਨ ਪਾਵੇਲ, ਸਰਫਰਾਜ਼ ਖਾਨ, ਯਸ਼ ਧੂਲ, ਮਿਸ਼ੇਲ ਮਾਰਸ਼, ਲਲਿਤ ਯਾਦਵ, ਅਕਸ਼ਰ ਪਟੇਲ, ਐਨਰਿਕ ਨੌਰਟਜੇ, ਚੇਤਨ ਸਾਕਾਰੀਆ, ਕਮਲੇਸ਼ ਨਾਗਰਕੋਟੀ, ਖਲੀਲ ਅਹਿਮਦ, ਲੂੰਗੀ ਏਂਗੀਦੀ, ਮੁਸਤਫਿਜ਼ੁਰ ਰਹਿਮਾਨ, ਅਮਾਨ ਖਾਨ, ਕੁਲਦੀਪ ਯਾਦਵ, ਪ੍ਰਵੀਨ ਦੂਬੇ, ਵਿੱਕੀ ਓਸਤਵਾਲ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ।
ਰਿਸ਼ਭ ਪੰਤ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਡੇਵਿਡ ਵਾਰਨਰ ਨੂੰ IPL 2023 ਵਿੱਚ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਜੇਕਰ ਪੰਤ ਆਈਪੀਐਲ ਤੋਂ ਪਹਿਲਾਂ ਫਿੱਟ ਹੋ ਜਾਂਦੇ ਹਨ ਤਾਂ ਉਹ ਕਪਤਾਨੀ ਸੰਭਾਲਣਗੇ।




