MS Dhoni

IPL 2023: ਚੇਨਈ ਸੁਪਰ ਕਿੰਗਜ਼ ਨੂੰ ਲੱਗ ਸਕਦੈ ਵੱਡਾ ਝਟਕਾ, ਐੱਮ.ਐੱਸ. ਧੋਨੀ ਨੂੰ ਲੱਗੀ ਗੰਭੀਰ ਸੱਟ

ਚੰਡੀਗੜ੍ਹ,13 ਅਪ੍ਰੈਲ 2023: IPL 2023 ‘ਚ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਆਪਣੇ ਘਰੇਲੂ ਮੈਦਾਨ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇਸ ਮੈਚ ਦੇ ਨਤੀਜੇ ਤੋਂ ਉਭਰ ਨਹੀਂ ਸਕੀ ਸੀ ਕਿ ਚੇਨਈ ਦੇ ਕੋਚ ਸਟੀਫਨ ਫਲੇਮਿੰਗ ਨੇ ਇੱਕ ਹੋਰ ਝਟਕਾ ਦਿੱਤਾ ਹੈ। ਰਾਜਸਥਾਨ ਦੇ ਖਿਲਾਫ ਮੈਚ ਤੋਂ ਬਾਅਦ ਫਲੇਮਿੰਗ ਨੇ ਦੱਸਿਆ ਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਗੋਡੇ ਦੀ ਸੱਟ ਤੋਂ ਜੂਝ ਹੈ ਹਨ ਅਤੇ ਇਸ ਦਾ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਅਸਰ ਪੈ ਰਿਹਾ ਹੈ।

ਐੱਮ ਐੱਸ ਧੋਨੀ (MS Dhoni) ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਭਾਵ ਗੁਜਰਾਤ ਟਾਈਟਨਸ ਦੇ ਖਿਲਾਫ ਗੋਡੇ ਦੀ ਸੱਟ ਲੱਗ ਗਈ ਸੀ। ਫਿਰ ਅਗਲੇ ਕੁਝ ਮੈਚਾਂ ਦੌਰਾਨ ਉਸ ਨੂੰ ਲੰਗੜਾ ਕੇ ਚੱਲਦੇ ਦੇਖਿਆ ਗਿਆ। ਹਾਲਾਂਕਿ, ਉਹ ਚੇਨਈ ਦੇ ਸਾਰੇ ਚਾਰ ਮੈਚਾਂ ਵਿੱਚ ਦਿਖਾਈ ਦਿੱਤਾ ਹੈ। ਸੀਐਸਕੇ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਚਾਰ ਵਿੱਚੋਂ ਦੋ ਮੈਚ ਜਿੱਤੇ ਹਨ ਅਤੇ ਦੋ ਹਾਰੇ ਹਨ।

ਇਸ ਦੇ ਨਾਲ ਹੀ ਕਾਇਲ ਜੇਮੀਸਨ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤੇ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸਿਸਾਂਦਾ ਮਗਾਲਾ ਵੀ ਸੱਟ ਕਾਰਨ ਅਗਲੇ ਦੋ ਹਫਤਿਆਂ ਲਈ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਰਾਜਸਥਾਨ ਵਿਰੁੱਧ ਮੈਚ ਦੌਰਾਨ ਫੀਲਡਿੰਗ ਦੌਰਾਨ ਕੈਚ ਲੈਂਦੇ ਸਮੇਂ ਉਸ ਦੀ ਉਂਗਲੀ ‘ਤੇ ਸੱਟ ਲੱਗ ਗਈ ਸੀ।

ਫਲੇਮਿੰਗ ਨੇ ਮੈਚ ਬਾਰੇ ਦੱਸਿਆ ਕਿ ਐੱਮ ਐੱਸ ਧੋਨੀ ਗੋਡੇ ਦੀ ਸੱਟ ਤੋਂ ਪੀੜਤ ਹੈ, ਜਿਸ ਨੂੰ ਤੁਸੀਂ ਉਸ ਦੀਆਂ ਕੁਝ ਮੂਵਮੈਂਟ ‘ਚ ਦੇਖ ਸਕਦੇ ਹੋ। ਇਹ ਸੱਟ ਉਸ ਨੂੰ ਕੁਝ ਹੱਦ ਤੱਕ ਮੁਸ਼ਕਲਾਂ ਦੇ ਰਹੀ ਹੈ। ਉਹ ਇੱਕ ਫਿਟਨੈਸ ਪੇਸ਼ੇਵਰ ਰਿਹਾ ਹੈ। ਉਹ ਟੂਰਨਾਮੈਂਟ ਸ਼ੁਰੂ ਹੋਣ ਤੋਂ ਮਹੀਨੇ ਪਹਿਲਾਂ ਟੀਮ ਨਾਲ ਜੁੜ ਜਾਂਦੇ ਹਨ । ਉਨ੍ਹਾਂ ਨੇ ਕੁਝ ਦਿਨਾਂ ਲਈ ਰਾਂਚੀ ਵਿੱਚ ਨੈੱਟ ਸੈਸ਼ਨ ਵਿਚ ਲਿਆ, ਪਰ ਉਸਦਾ ਮੁੱਖ ਧਿਆਨ ਪ੍ਰੀ-ਸੀਜ਼ਨ ਅਭਿਆਸ ‘ਤੇ ਹੈ। ਹਾਲਾਂਕਿ ਫਲੇਮਿੰਗ ਨੇ ਭਰੋਸਾ ਜਤਾਇਆ ਕਿ ਸਾਬਕਾ ਭਾਰਤੀ ਕਪਤਾਨ ਆਪਣੀ ਸੱਟ ਨੂੰ ਚੰਗੀ ਤਰ੍ਹਾਂ ਸੰਭਾਲਣਗੇ ਅਤੇ ਟੀਮ ਦੀ ਅਗਵਾਈ ਕਰਦੇ ਰਹਿਣਗੇ।

Scroll to Top