Site icon TheUnmute.com

IPL 2023: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈਣ ਬਾਰੇ ਦਿੱਤਾ ਵੱਡਾ ਬਿਆਨ

MS Dhoni

ਚੰਡੀਗੜ੍ਹ, 03 ਮਈ 2023: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਈ.ਪੀ.ਐੱਲ ਦੇ ਮੌਜੂਦਾ ਸੀਜ਼ਨ ਤੋਂ ਬਾਅਦ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਪ੍ਰਸ਼ੰਸਕ ਅਤੇ ਕ੍ਰਿਕਟ ਮਾਹਿਰ ਸੋਚ ਰਹੇ ਹਨ ਕਿ ਮਾਹੀ ਅਗਲੇ ਸੀਜ਼ਨ ਤੋਂ ਇਸ ਟੂਰਨਾਮੈਂਟ ‘ਚ ਨਹੀਂ ਖੇਡਣਗੇ ਪਰ ਧੋਨੀ ਦੇ ਮਨ ‘ਚ ਕੁਝ ਹੋਰ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਖੇਡੇ ਜਾ ਰਹੇ ਮੈਚ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ।

ਟਾਸ ਦੇ ਸਮੇਂ ਨਿਊਜ਼ੀਲੈਂਡ ਦੇ ਕੁਮੈਂਟੇਟਰ ਡੈਨੀ ਮੋਰੀਸਨ ਨੇ ਉਨ੍ਹਾਂ ਦੇ ਸੰਨਿਆਸ ਬਾਰੇ ਪੁੱਛਿਆ ਤਾਂ ਐੱਮ.ਐੱਸ. ਧੋਨੀ  (MS Dhoni) ਨੇ ਮਜ਼ਾਕੀਆ ਜਵਾਬ ਦਿੱਤਾ। ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, ਇਹ ਮੇਰਾ ਆਖਰੀ ਆਈਪੀਐੱਲ ਹੈ, ਇਹ ”ਤੁਸੀਂ ਤੈਅ ਕਰ ਲਿਆ ਹੈ ਲੇਕਿਨ ਮੈਂ ਨਹੀਂ।” ਧੋਨੀ ਦੇ ਇਸ ਬਿਆਨ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕਰ ਦਿੱਤਾ ਹੈ। ਪ੍ਰਸ਼ੰਸਕਾਂ ਵਿੱਚ ਉਮੀਦ ਹੈ ਕਿ ਚੇਨਈ ਦੇ ਕਪਤਾਨ ਅਗਲੇ ਸੀਜ਼ਨ ਵਿੱਚ ਦਿਖਾਈ ਦੇ ਸਕਦੇ ਹਨ।

ਟਾਸ ਦੀ ਗੱਲ ਕਰੀਏ ਤਾਂ ਧੋਨੀ ਨੇ ਲਖਨਊ ਦੇ ਖ਼ਿਲਾਫ਼ ਟਾਸ ਜਿੱਤਿਆ। ਉਨ੍ਹਾਂ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਧੋਨੀ ਨੇ ਟਾਸ ਦੌਰਾਨ ਕਿਹਾ ਕਿ ਤੁਹਾਨੂੰ ਜ਼ਮੀਨ ਅਤੇ ਹਾਲਾਤ ਨੂੰ ਦੇਖਣਾ ਹੋਵੇਗਾ। ਚੇਨਈ ਦੇ ਕਪਤਾਨ ਨੇ ਇਹ ਵੀ ਦੱਸਿਆ ਕਿ ਦੀਪਕ ਚਾਹਰ ਫਿੱਟ ਹਨ ਅਤੇ ਆਕਾਸ਼ ਸਿੰਘ ਦੀ ਜਗ੍ਹਾ ਟੀਮ ‘ਚ ਸ਼ਾਮਲ ਹੋਏ ਹਨ। ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਕੁਨਾਲ ਪੰਡਯਾ ਦੇ ਹੱਥ ਹੈ। ਉਨ੍ਹਾਂ ਨੇ ਜ਼ਖਮੀ ਕੇ.ਐੱਲ ਰਾਹੁਲ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੀ ਹੈ।

Exit mobile version