ਚੰਡੀਗੜ੍ਹ, 28 ਫਰਵਰੀ 2023: ਮੁੰਬਈ ਇੰਡੀਅਨ ਪ੍ਰੀਮੀਅਰ ਲੀਗ 2023 (IPL 2023) ਦੇ 16ਵੇਂ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ ਲੱਗਾ ਹੈ | ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਆਈਪੀਐੱਲ 2023 ਤੋਂ ਬਾਹਰ ਹੋ ਗਏ ਹਨ। ਜਸਪ੍ਰੀਤ ਬੁਮਰਾਹ ਨੂੰ ਬੈਕ ਸਟ੍ਰੇਟ ਇੰਜਰੀ ਦੀ ਸ਼ਿਕਾਇਤ ਹੈ |
ਜਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ (Jasprit Bumrah) ਪਿੱਠ ਦੇ ਤਣਾਅ ਦੀ ਸੱਟ ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਟੀਮ ਤੋਂ ਬਾਹਰ ਹਨ। ਇਸਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਦੀ ਭਾਰਤੀ ਟੀਮ ਬਾਹਰ ਹੋ ਗਏ ਸਨ | ਪਿੱਠ ਦੀ ਸਮੱਸਿਆ ਕਾਰਨ ਉਹ ਵਿਸ਼ਵ ਕੱਪ ਨਹੀਂ ਖੇਡ ਸਕੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਐਲਾਨ ਕੀਤਾ ਸੀ ।
ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (NCA) ਵਿੱਚ ਬੀਸੀਸੀਆਈ ਦਾ ਮੈਡੀਕਲ ਸਟਾਫ ਜਸਪ੍ਰੀਤ ਬੁਮਰਾਹ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੈ ਅਤੇ ਬੁਮਰਾਹ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਿਹਾ ਹੈ। ਇਸ ਦੇ ਨਾਲ ਹੀ ਪੂਰਾ ਇਲਾਜ ਵੀ ਕੀਤਾ ਜਾ ਰਿਹਾ ਹੈ। ਅਜਿਹੇ ‘ਚ NCA ਸਟਾਫ ਨੇ ਬੁਮਰਾਹ ਨੂੰ ਪਿੱਠ ਦੇ ਹੇਠਲੇ ਹਿੱਸੇ ਦੀ ਸਰਜਰੀ ਕਰਵਾਉਣ ਦਾ ਸੁਝਾਅ ਦਿੱਤਾ ਹੈ । ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ, ਬੀਸੀਸੀਆਈ ਛੇਤੀ ਹੀ ਐਨਸੀਏ ਅਤੇ ਬੁਮਰਾਹ ਨਾਲ ਗੱਲਬਾਤ ਤੋਂ ਬਾਅਦ ਸਰਜਰੀ ਅਤੇ ਹੋਰ ਵਿਕਲਪਾਂ ਬਾਰੇ ਫੈਸਲਾ ਲੈ ਸਕਦਾ ਹੈ।