Lucknow Super Giants

IPL 2022: ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਅੱਜ

ਚੰਡੀਗੜ੍ਹ 28 ਮਾਰਚ 2022: ਇੰਡੀਅਨ ਪ੍ਰੀਮੀਅਰ ਲੀਗ ((Indian Premier League) ਦੇ 15ਵੇਂ ਸੀਜ਼ਨ ਦਾ ਚੌਥਾ ਮੈਚ ਅੱਜ ਖੇਡਿਆ ਜਾਵੇਗਾ। ਇਸ IPL ‘ਚ ਟੂਰਨਾਮੈਂਟ ਦੀਆਂ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ (Lucknow Super Giants) ਅਤੇ ਗੁਜਰਾਤ ਟਾਈਟਨਸ (Gujarat Titans) ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਮੈਚ ‘ਚ ਦੋ ਦੋਸਤ ਅਤੇ ਦੋ ਭਰਾ ਵੀ ਇਕ-ਦੂਜੇ ਖਿਲਾਫ ਖੇਡਦੇ ਨਜ਼ਰ ਆਉਣਗੇ। ਲਖਨਊ ਦੀ ਕਮਾਨ ਜਿੱਥੇ ਕੇਐੱਲ ਰਾਹੁਲ ਦੇ ਹੱਥਾਂ ‘ਚ ਹੋਵੇਗੀ, ਉਥੇ ਹੀ ਗੁਜਰਾਤ ਦੀ ਕਪਤਾਨੀ ਉਨ੍ਹਾਂ ਦੇ ਦੋਸਤ ਹਾਰਦਿਕ ਪੰਡਯਾ (Hardik Pandya) ਕਰਨਗੇ । ਇਸ ਮੈਚ ‘ਚ ਹਾਰਦਿਕ ਦਾ ਵੱਡਾ ਭਰਾ ਕਰੁਣਾਲ ਲਖਨਊ ਤੋਂ ਖੇਡੇਗਾ। ਸਟਾਰ ਖਿਡਾਰੀਆਂ ਨਾਲ ਭਰੀਆਂ ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਜਿੱਤ ਕੇ ਅੱਗੇ ਵਧਣਾ ਚਾਹੁਣਗੀਆਂ, ਇਸ ਲਈ ਇਨ੍ਹਾਂ ਵਿਚਾਲੇ ਫਸਵੇਂ ਮੁਕਾਬਲੇ ਦੀ ਉਮੀਦ ਹੈ।

Scroll to Top