July 4, 2024 11:32 pm
International Yoga Day

Yoga Day: ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ‘ਚ 21 ਜੂਨ ਨੂੰ ਕਰਵਾਏ ਜਾਣਗੇ ਕੌਮਾਂਤਰੀ ਯੋਗ ਦਿਹਾੜੇ ਦੇ ਪ੍ਰੋਗਰਾਮ

ਚੰਡੀਗੜ੍ਹ, 12 ਜੂਨ 2024: (International Yoga Day) ਹਰਿਆਣਾ ਦੇ ਸਿਹਤ, ਮੈਡੀਕਲ ਸਿਖਿਆ ਤੇ ਖੋਜ , ਆਯੂਸ਼ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਯੋਗ ਸਾਧਨਾ ਨਾਲ ਮਨ, ਸ਼ਰੀਰ ਅਤੇ ਬੁੱਧੀ ਨਾਲ ਤਾਲਮੇਲ ਸਥਾਪਿਤ ਹੁੰਦਾ ਹੈ, ਜਿਸ ਨਾਲ ਜੀਵਨ ਵਿਚ ਉਮੰਗ ਅਤੇ ਉਤਸਾਹ ਭਰ ਜਾਂਦਾ ਹੈ ਅਤੇ ਜੀਵਨ ਤਣਾਅ ਤੇ ਚਿੰਤਾਵਾਂ ਤੋਂ ਬਚਦਾ ਹੈ। ਮੈਡੀਕਲ ਸਿਸਟਮ ਵਿਚ ਵੀ ਅਜਿਹੀ ਕੋਈ ਦਵਾਈ ਨਹੀਂ ਬਣੀ ਹੈ ਜੋ ਜੀਵਨ ਨੂੰ ਸੁਖਮਈ ਬਣਾ ਸਕਣ, ਪਰ ਯੋਗਿਕ ਕਿਰਿਆਵਾਂ ਤੋਂ ਅਜਿਹਾ ਸੰਭਵ ਹੈ। ਅੱਜ ਯੋਗ ਨੇ ਪੂਰੇ ਵਿਸ਼ਵ ਨੂੰ ਇਕ ਧਾਗੇ ਵਿਚ ਬੰਨਿਆ ਹੈ ਜਿਸ ਦਾ ਕ੍ਰੇਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ।

ਡਾ. ਕਮਲ ਗੁਪਤਾ ਅੱਜ ਇੱਥੇ 21 ਜੂਨ, 2024 ਨੂੰ ਹੋਣ ਵਾਲੇ ਦੱਸਵੇਂ ਕੌਮਾਂਤਰੀ ਯੋਗ ਦਿਹਾੜੇ (International Yoga Day) ਦੇ ਦੀ ਤਿਆਰੀਆਂ ਦੇ ਸਬੰਧ ਵਿਚ ਆਯੂਸ਼ ਵਿਭਾਗ ਅਤੇ ਹਰਿਆਣਾ ਯੋਗ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਪ੍ਰਬੰਧਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਸਰਕਾਰ ਨੇ 21 ਜੂਨ, 2024 ਨੁੰ ਸਵੇਰੇ 7 ਤੋਂ 8 ਵਜੇ ਤਕ ਕੌਮਾਂਤਰੀ ਯੋਗ ਦਿਵਸ ਮੌਕੇ ‘ਤੇ ਸਾਰੇ ਜ਼ਿਲ੍ਹਿਆਂ ਵਿਚ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਯੋਗ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਕੌਮਾਂਤਰੀ ਯੋਗ ਦਿਹਾੜੇ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਯੋਗ ਸਿਖਲਾਈ ਪ੍ਰਦਾਨ ਕਰਨ ਦੇ ਲਈ 29 ਮਈ ਤੋਂ 15 ਜੂਨ ਤੱਕ ਯੋਗ ਸਿਖਲਾਈ ਪ੍ਰੋਗ੍ਰਾਮ ਵੀ ਪ੍ਰਬੰਧਿਤ ਕੀਤੇ ਜਾਣਗੇ।

ਉਨ੍ਹਾਂ ਨੇ ਦੱਸਿਆ ਆ ਕਿ 13 ਤੋਂ 16 ਜੂਨ ਤੱਕ ਤਿੰਨ ਦਿਨਾਂ ਦੀ ਸਿਖਲਾਈ ਪ੍ਰੋਗ੍ਰਾਮ ਵਿਚ ਜ਼ਿਲ੍ਹਾ ਪੱਧਰ ‘ਤੇ ਮੰਤਰੀਆਂ, ਸੰਸਦ ਮੈਂਬਰ, ਵਿਧਾਇਕ, ਪ੍ਰਸਾਸ਼ਨਿਕ ਅਧਿਕਾਰੀ, ਹੋਰ ਸਾਰੇ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ, ਚੋਣ ਕੀਤੇ ਮੈਂਬਰ, ਪੁਲਿਸ ਵਿਭਾਗ ਦੇ ਅਧਿਕਾਰੀ/ਕਰਮਚਾਰੀ, ਐਨਸੀਸੀ ਕੈਡੇਟ, ਸਕਾਊਟ ਕੈਡੇਟ, ਨਹਿਰੂ ਯੁਵਾ ਕੇਂਦਰ ਸਟਾਫ ਅਤੇ ਇਛੁੱਕ ਜਨ ਸਾਧਾਰਣ ਨੂੰ ਯੋਗ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਸਬੰਧਿਤ ਜ਼ਿਲ੍ਹੇ ਦੇ ਆਯੂਸ਼ ਵਿਭਾਗ ਦੇ ਯੋਗ ਮਾਹਰਾਂ ਤੇ ਆਯੂਸ਼ ਯੋਗ ਸਹਾਇਕਾਂ, ਯੋਗ ਸਮਿਤੀਆਂ ਦੇ ਯੋਗ ਅਧਿਆਪਕਾਂ ਅਤੇ ਖੇਡ ਵਿਭਾਗ ਦੇ ਯੋਗ ਕੋਚਾਂ ਵੱਲੋਂ ਦਿੱਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ 19 ਜੂਨ ਨੂੰ ਸਵੇਰੇ 7 ਤੋਂ 8 ਵਜੇ ਤੱਕ ਸਾਰੇ ਜ਼ਿਲ੍ਹਿਆਂ ਵਿਚ ਮੁੱਖ ਪ੍ਰੋਗ੍ਰਾਮ ਦੇ ਲਈ ਪਾਇਲਟ ਰਿਹਰਸਲ ਹੋਵੇਗੀ ਅਤੇ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਯੋਗਾ-ਮੈਰਾਥਨ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਵਿਚ ਸਕੂਲ, ਕਾਲਜ, ਗੁਰੂਕੁੱਲ, ਯੂਨੀਵਰਸਿਟੀ, ਜਨ ਸਾਧਾਰਣ, ਯੋਗ ਸੰਸਥਾਨ, ਪੁਲਿਸ ਪਰਸਨਲ, ਏਨਸੀਸੀ ਕੈਡੇਟ, ਐਨਐਸਐਸ, ਨਹਿਰੂ ਯੁਵਾ ਕੇਂਦਰ, ਸਕਾਊਟਸ ਅਤੇ ਗਾਰਡਸ ਹਿੱਸਾ ਲੈਣਗੇ। ਸਕੂਲੀ ਬੱਚੇ ਆਪਣੇ ਹੱਥ ਵਿਚ ਯੋਗ ਸਲੋਗਨ ਦੇ ਬੈਨਰ/ਤਖ਼ਤੀ ਲੈ ਕੇ ਚੱਲਣਗੇ। ਯੌਗ ਮੈਰਾਥਨ ਪ੍ਰਬੰਧ ਤਹਿਤ ਮਾਰਗ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਿਰਧਾਰਿਤ ਕੀਤਾ ਜਾਵੇਗਾ।

ਮੀਟਿੰਗ ਵਿਚ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਆਯੂਸ਼ਲ ਵਿਭਾਗ ਦੇ ਨਿਦੇਸ਼ਕ ਅੰਸ਼ਜ ਸਿੰਘ, ਹਰਿਆਣਾ ਯੋਗ ਕਮਿਸ਼ਨ ਦੇ ਚੇਅਰੈਨ ਡਾ. ਜੈਯਦੀਪ ਆਰਿਆ ਤੇ ਰਜਿਸਟਰਾਰ ਡਾ. ਰਾਜਕੁਮਾਰ ਅਤੇ ਆਯੂਸ਼ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।