Sift Kaur Samra

ਅੰਤਰਰਾਸ਼ਟਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਦੋ ਵਿਅਕਤੀਗਤ ਸੋਨ ਤਮਗੇ ਜਿੱਤੇ

ਫ਼ਰੀਦਕੋਟ, 01 ਦਸੰਬਰ 2023: ਪੰਜਾਬ ਦੇ ਜ਼ਿਲ੍ਹੇ ਫ਼ਰੀਦਕੋਟ ਦੀ ਅੰਤਰਰਾਸ਼ਟਰੀ ਸ਼ੂਟਰ ਸਿਫ਼ਤ ਕੌਰ ਸਮਰਾ (Sift Kaur Samra) ਨੇ ਦਿੱਲੀ ਵਿਖੇ ਚੱਲ ਰਹੇ 66ਵੀਂ ਸੀਨੀਅਰ ਨੈਸ਼ਨਲ ਚੈਪੀਅਨਸ਼ਿਪ ’ਚ ਇੱਕ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਮਾਪਿਆਂ, ਕੋਚ ਅਤੇ ਫ਼ਰੀਦਕੋਟ ਦੇ ਨਾਮ ਨੂੰ ਚਾਰ ਚੰਨ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਫ਼ਤ ਕੌਰ ਸਮਰਾ ਦੇ ਪਿਤਾ ਪਵਨਦੀਪ ਸਿੰਘ ਬੰਪੀ ਸਮਰਾ ਨੇ ਦੱਸਿਆ ਕਿ 50 ਮੀਟਰ ਪ੍ਰੋਨ ਰਾਈਫ਼ਲ ਈਵੈਂਟ, ਥਰੀ ਪੁਜ਼ੀਸ਼ਨ ਦੋਹਾਂ ’ਚ ਸਿਫ਼ਤ ਕੌਰ ਸਮਰਾ ਨੇ ਦੋ ਵਿਅਕਤੀਗਤ ਸੋਨ ਤਮਗੇ ਜਿੱਤੇ ਹਨ।

ਉਨ੍ਹਾਂ ਦੱਸਿਆ ਸਿਫ਼ਤ ਕੌਰ ਸਮਰਾ ਫ਼ਰੀਦਕੋਟ, ਅੰਜੁਮ ਮੌੜ ਗਿੱਲ ਚੰਡੀਗੜ ਅਤੇ ਵੰਸ਼ਿਕਾ ਸ਼ਾਹੀ ਖੰਨਾ ਦੀ ਟੀਮ ਨੇ ਟੀਮ ਦੇ ਰੂਪ ’ਚ ਵੀ ਦੋ ਸੋਨ ਤਗਮਾ ਜਿੱਤੇ। ਇਸ ਤਰ੍ਹਾਂ ਫ਼ਰੀਦਕੋਟ ਦੀ ਗੋਲਡਨ ਗਰਲ ਸਿਫ਼ਤ ਕੌਰ ਸਮਰਾ ਨੇ ਚਾਰ ਸੋਨ ਤਗਮੇ ਜਿੱਤ ਕੇ ਸਾਬਤ ਕਰਨ ਦਿੱਤੇ ਕਿ ਨਿਸ਼ਾਨੇਬਾਜ਼ੀ ’ਚ ਉਸ ਦਾ ਕੋਈ ਸਾਨੀ ਹੈ।

ਸਿਫ਼ਤ ਕੌਰ ਸਮਰਾ (Sift Kaur Samra) ਇਸ ਤੋਂ ਪਹਿਲਾਂ ਕੌਮੀ ਅਤੇ ਕੌਮਾਂਤਰੀ ਪੱਧਰ ਨਿਰੰਤਰ ਸੋਨ ਤਗਮੇ ਜਿੱਤ ਕੇ ਆਪਣੀ ਪਹਿਚਾਣ ਨਿਰੰਤਰ ਗੂੜ੍ਹੀ ਕਰ ਰਹੀ ਹੈ। ਸਿਫ਼ਤ ਕੌਰ ਸਮਰਾ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਿਫ਼ਤ ਕੌਰ ਸਮਰਾ, ਉਸ ਦੇ ਪਿਤਾ ਪਵਨਦੀਪ ਸਿੰਘ ਬੰਪੀ ਸਮਰਾ, ਮਾਤਾ ਰਮਣੀਕ ਕੌਰ ਸਮਰਾ ਨੂੰ ਜ਼ਿਲਾ ਖੇਡ ਅਫ਼ਸਰ ਬਲਜਿੰਦਰ ਸਿੰਘ ਹਾਂਡਾ, ਮੇਵਾ ਸਿੰਘ ਸਿੱਧੂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਨੀਲਮ ਰਾਣੀ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪਵਨ ਕੁਮਾਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸੇਵਾ ਮੁਕਤ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਬਰਾੜ, ਲਾਇਨਜ਼ ਕਲੱਬ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਆਲ ਐਨ.ਜੀ.ਓ.ਫ਼ਰੀਦਕੋਟ ਦੇ ਚੀਫ਼ ਕੋਆਰਡੀਨੇਟਰ ਪ੍ਰਵੀਨ ਕਾਲਾ, ਕੋਆਰਡੀਨੇਟਰ ਰਜਨੀਸ਼ ਗਰਵੋਰ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਡਾ.ਸੰਜੀਵ ਸੇਠੀ, ਆਲ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਸਮਾਜ ਸੇਵੀ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ, ਸਕੱਤਰ ਅਮਨਦੀਪ ਸਿੰਘ ਗਰੋਵਰ, ਸੀਨੀਅਰ ਆਗੂ ਡਾ.ਸੰਜੀਵ ਗੋਇਲ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧਿੰਗੜਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ. ਐਸ.ਐਸ.ਬਰਾੜ, ਸਕੱਤਰ ਡਾ.ਬਿਮਲ ਗਰਗ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ, ਪ੍ਰਧਾਨ ਵਿਨੋਦ ਬਜਾਜ, ਸਕੱਤਰ ਪਿ੍ਰਤਪਾਲ ਸਿੰਘ ਕੋਹਲੀ, ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਦੇ ਪ੍ਰਧਾਨ ਪਿ੍ਰੰਸੀਪਲ ਸੁਰੇਸ਼ ਅਰੋੜਾ, ਗੁਰਦੁਆਰਾ ਬਾਬਾ ਵਿਸ਼ਵਕਰਮਾ ਦੇ ਪ੍ਰਧਾਨ ਮੱਘਰ ਸਿੰਘ ਖਾਲਸਾ, ਮਾਲਵਾ ਵਿਰਾਸਤ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਬਾਬਾ ਖੇਤਰਪਾਲ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਜਨਿੰਦਰ ਜੈਨ, ਸਹਾਇਕ ਸੇਵਾਦਾਰ ਬਲਦੇਵ ਤੇਰੀਆ, ਜਿੰਦਲ ਹੈੱਲਥ ਲੈਬ ਦੇ ਮੈਨੇਜਿੰਗ ਡਾਇਰੈਕਟਰ ਡਾ.ਦਾਨਿਸ਼ ਜਿੰਦਲ, ਲੋਕ ਰੰਗ ਮੰਚ ਦੇ ਕਨਵੀਨਰ ਸੁੱਖੀ ਕੁੰਡਲ, ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਦੇ ਆਗੂ ਰਸ਼ਪਾਲ ਸਿੰਘ ਸਰਾਂ, ਅਸ਼ੋਕ ਪਹਿਲਵਾਨ ਅਤੇ ਐਡਵੋਕੇਟ ਗੌਤਮ ਬਾਂਸਲ ਨੇ ਵਧਾਈ ਦਿੱਤੀ ਹੈ।

Scroll to Top