ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਤਰ ਉਚਾਰਣ ਦੇ ਵਿਚ ਮਹੋਤਸਵ ਦੀ ਕੀਤੀ ਸ਼ੁਰੂਆਤ
29 ਜਨਵਰੀ ਤੋਂ 2 ਫਰਵਰੀ, 2025 ਤੱਕ ਚੱਲੇਗਾ ਮਹੋਤਸਵ
ਮੁੱਖ ਮੰਤਰੀ ਨੇ ਵਿਕਾਸ ਕੰਮਾਂ ਦੀ ਵੀ ਦਿੱਤੀ ਸੌਗਾਤ, 54 ਕਰੋੜ 71 ਲੱਖ ਰੁਪਏ ਦੀ ਲਾਗਤ ਦੀ 25 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ
ਚੰਡੀਗੜ੍ਹ, 30 ਜਨਵਰੀ 2025 – ਹਰਿਆਣਾ ਦੇ ਮੁੱਖ ਮੰਤਰੀ (Haryana Chief Minister Naib Singh Saini) ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਆਦਿ ਬਦਰੀ, ਯਮੁਨਾਨਗਰ ਵਿਚ 31 ਕੁੰਡੀਅ ਹਵਨ ਯੱਗ ਅਤੇ ਮੰਤਰ ਉਚਾਰਣ ਦੇ ਵਿਚ ਕੌਮਾਂਤਰੀ ਸਰਸਵਤੀ ਮਹੋਤਸਵ-2025 ਦੀ ਸ਼ੁਰੂਆਤ ਕੀਤੀ। ਇਹ ਮਹੋਤਸਵ 29 ਜਨਵਰੀ ਤੋਂ 2 ਫਰਵਰੀ, 2025 ਤੱਕ ਚੱਲੇਗਾ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵਿਕਾਸ ਕੰਮਾਂ ਦੀ ਸੌਗਾਤ ਦਿੰਦੇ ਹੋਏ 54 ਕਰੋੜ 71 ਲੱਖ ਰੁਪਏ ਦੀ ਲਾਗਤ ਦੀ 29 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇੰਨ੍ਹਾਂ ਵਿਚ 26 ਕਰੋੜ 71 ਲੱਖ ਰੁਪਏ ਦੀ ਲਾਗਤ ਦੀ 15 ਪਰਿਯੋਜਨਾਵਾਂ ਦੇ ਉਦਘਾਟਨ ਅਤੇ ਲਗਭਗ 28 ਕਰੋੜ ਰੁਪਏ ਲਾਗਤ ਦੀ 14 ਪਰਿਯੋਜਨਾਵਾਂ ਦੇ ਨੀਂਹ ਪੱਥਰ ਸ਼ਾਮਿਲ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮਾਂ ਸਰਸਵਤੀ ਦੀ ਚਰਣ ਵੰਦਨਾ ਕਰਦੇ ਹੋਏ ਕਿਹਾ ਕਿ ਅੱਜ ਸਮੇਂ, ਸਥਾਨ ਅਤੇ ਮੌਕੇ ਦਾ ਵਿਲੱਖਣ ਸੰਗਮ ਹੈ। ਅੱਜ ਮੌਨੀ ਮੱਸਿਆ ਹੈ। ਮਹਾਕੁੰਭ ਦਾ ਸ਼ਾਹੀ ਇਸ਼ਨਾਲ ਹੈ। ਰਿਤੂਰਾਜ ਬਸੰਤ ਦਾ ਆਗਮਨ ਵੀ ਹੋ ਰਿਹਾ ਹੈ। ਇਸੀ ਮਨਮੋਹਕ ਮਾਹੌਲ ਵਿਚ ਮਾ ਸਰਸਵਤੀ ਨਦੀ ਦੇ ਉਦਕਮ ਸਥਾਨ ਆਦਿਬਦਰੀ ਵਿਚ ਕੌਮਾਂਤਰੀ ਸਰਸਵਤੀ ਮਹੋਤਸਵ ਦੀ ਸ਼ੁਰੂਆਤ ਹੋ ਰਹੀ ਹੈ। ਇਸ ਮਹੋਤਸਵ ਦਾ ਉਦੇਸ਼ ਪੂਰੇ ਸੰਸਾਰ ਦਾ ਧਿਆਨ ਸਾਡੀ ਮਹਾਨ ਸਭਿਅਤਾ ਨੂੰ ਹੋਰ ਦਿਲਖਿਚਵਾਂ ਕਰਨਾ ਹੈ। ਇਸ ਮਹੋਤਸਵ ਰਾਹੀਂ ਅਸੀਂ ਆਪਣੇ ਸਭਿਆਚਾਰ, (convey our culture, civilization and values to the next generation.) ਸਭਿਅਤਾ ਅਤੇ ਮੁੱਲਾਂ ਨੂੰ ਵੀ ਅਗਲੀ ਪੀੜੀ ਤੱਕ ਪਹੁੰਚਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਹੀ ਮਾਂ ਸਰਸਵਤੀ ਦੇ ਕਿਨਾਰੇ ‘ਤੇ ਸਥਿਤ ਦੂਜੇ ਤੀਰਥ ਸਥਾਨਾਂ ‘ਤੇ ਵੀ ਇਹ ਮਹੋਤਸਵ ਧੂਮਧਾਮ ਨਾਲ ਸ਼ੁਰੂ ਹੋ ਰਿਹਾ ਹੈ। ਪੇਹਵਾ ਤੀਰਥ ਸਰਸ ਅਤੇ ਸਭਿਆਚਾਰਕ ਮੇਲੇ ਦੀ ਸ਼ੁਰੂਆਤ ਹੋ ਰਹੀ ਹੈ। ਕੈਥਲ ਪੋਲੜ ਅਤੇ ਪਿਸੋਲ ਤੀਰਥ ਅਤੇ ਜੀਂਦ ਦੇ ਹੰਸ ਡਹਿਰ ਤੀਰਥ ਵਿਚ ਇੱਕ ਫਰਵਰੀ ਨੂੰ ਸਰਸਵਤੀ ਮਹੋਤਸਵ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਦੀਆਂ ਨੂੰ ਭਾਰਤੀ ਸਭਿਆਚਾਰ ਵਿਚ ਪੂਜਿਆ ਜਾਂਦਾ ਹੈ। ਇੰਨ੍ਹਾਂ ਦਿਨਾਂ ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ ਸਥਾਨ ਪ੍ਰਯਾਗਰਾਜ ਵਿਚ ਮਹਾਕੁੰਭ ਦਾ ਪ੍ਰਬੰਧ ਹੋ ਰਿਹਾ ਹੈ। ਇਹ ਸਾਡੇ ਸਭਿਆਚਾਰਕ ਵਿਰਾਸਤ ਦਾ ਉਤਸਵ ਹੈ। ਕੁੰਭ ਸਿਰਫ ਧਾਰਮਿਕ ਹੀ ਨਹੀਂ, ਸਗੋ ਵੈਚਾਰਿਕ ਸਮਾਗਮ ਤੇ ਆਦਾਨ ਪ੍ਰਦਾਨ ਦੇ ਮੰਚ ਵਜੋ ਵੀ ਮਹਤੱਵ ਰੱਖਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਸਵਤੀ ਨਦੀ ਦੇ ਵਗਾਅ ਦੇ ਵਿਗਿਆਨਿਕ ਪ੍ਰਮਾਣ ਮਿੱਲ ਚੁੱਕੇ ਹਨ। ਸਰਸਵਤੀ ਨਦੀ ਦਾ ਵਰਨਣ ਰਿਸ਼ੀਵੇਦ ਵਿਚ ਵਾਰ-ਵਾਰ ਆਇਆ ਹੈ। ਇਹ ਨਦੀਂ ਅੱਜ ਦੀ ਗੰਗਾ ਦੀ ਤਰ੍ਹਾ ਉਸ ਸਮੇਂ ਦੀ ਵਿਸ਼ਾਲ ਨਦੀਆਂ ਵਿੱਚੋਂ ਇੱਕ ਸੀ। ਵੈਦਿਕ ਸਭਿਆਚਾਰ ਸਰਸਵਤੀ ਨਦੀ ਦੇ ਕਿਨਾਰੇ ਪਣਪੀ ਸੀ। ਇਸ ਨਦੀ ਦੇ ਕਿਨਾਰੇ ਰਿਸ਼ੀ ਮੁਨੀਆਂ ਨੇ ਆਪਣੇ ਆਸ਼ਰਮ ਬਣਾ ਕੇ ਵੈਦਿਕ ਸਾਹਿਤ ਦੀ ਰਚਨਾ ਕੀਤੀ, ਜਿਸ ਦਾ ਗਿਆਨ ਦੇਣ ਲਈ ਅਸੀਂ ਪੂਰੇ ਵਿਸ਼ਵ ਵਿਚ ਵਿਸ਼ਵ ਗੁਰੂ ਵਜੋ ਜਾਣੇ ਗਏ। ਉਨ੍ਹਾਂ ਨੇ ਕਿਹਾ ਕਿ ਮਹਾਭਾਰਤ ਵਿਚ ਮਿਲੇ ਵਰਨਣ ਦੇ ਅਨੁਸਾਰ ਸਰਸਕਤੀ ਸ਼ਿਵਾਲਿਕ ਪਹਾੜੀਆਂ ਤੋਂ ਥੋੜਾ ਹੇਠਾਂ ਆਦਿਬਦਰੀ ਤੋਂ ਨਿਕਲਦੀ ਸੀ। ਇਹ ਨਦੀ ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਵਿਚ ਲਗਭਗ 1000 ਕਿਲੋਮੀਟਰ ਤੱਕ ਵੱਗਦੇ ਹੋਏ ਆਖੀਰ ਵਿਚ ਅਰਬ ਸਾਗਰ ਵਿਚ ਮਿਲਦੀ ਸੀ। ਪਰ ਅੱਜ ਸਰਸਵਤੀ ਨਦੀ ਵਿਲੋਪਤ ਹੋ ਗਈ ਹੈ।
ਸਰਸਵਤੀ ਨਦੀ ਨੂੰ ਫਿਰ ਤੋਂ ਪ੍ਰਵਾਹਿਤ ਕਰਨ ਦੇ ਹੋ ਰਹੇ ਸਾਰਥਕ ਯਤਨ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਸਵਤੀ ਨਦੀ ਦੀ ਮਹਤੱਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਸਰਸਵਤੀ ਨੂੰ ਨਰਮਦਾ ਅਤੇ ਸਾਬਰਮਤੀ ਦੇ ਜਲ੍ਹ ਦੇ ਨਾਲ ਜੋੜ ਕੇ ਮੁੜ ਚਿੰਦਾ ਕਰਨ ਦਾ ਯਤਨ ਕੀਤੇ ਸਨ। ਉਸੀ ਤਰ੍ਹਾ, ਹਰਿਆਣਾ ਵਿਚ ਵੀ ਅਸੀਂ ਨਦੀਆਂ ਨੂੰ ਜੋੜ ਕੇ ਤੇ ਸਰਸਵਤੀ ਸਰੋਵਰਾਂ ਅਤੇ ਤਾਲਾਬਾਂ ਦਾ ਨਿਰਮਾਣ ਕਰ ਕੇ ਸਰਸਵਤੀ ਨੂੰ ਫਿਰ ਤੋਂ ਪ੍ਰੋਤਸਾਹਿਤ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅੱਜ ਹਰਿਆਣਾ ਨੂੰ ਪੂਰੇ ਵਿਸ਼ਵ ਵਿਚ ਵੈਦਿਕ ਸਭਿਆਚਾਰ ਦੇ ਉਦਗਮ ਸਥਾਨ ਦੇ ਸੂਬੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਸਰਸਵਤੀ ਨਦੀ ਦੇ ਵਗਾਅ ਵਿਚ ਦੱਸੇ ਗਏ 633 ਪੁਰਾਤੱਤਵ ਸਥਾਨਾਂ ਵਿੱਚੋਂ 444 ਤਾਂ ਸਿਰਫ ਹਰਿਆਣਾ ਵਿਚ ਹੀ ਹਨ। ਸਰਵੇ ਆਫ ਇੰਡੀਆ ਅਤੇ ਹਰਿਆਣਾ ਦੇ ਮਾਲ ਰਿਕਾਰਡ ਵਿਚ ਇਸ ਨਦੀ ਦਾ ਸਪਸ਼ਟ ਵਰਨਣ ਕੀਤਾ ਗਿਆ ਹੈ। ਇਸ ਲਈ ਅਸੀਂ ਮਾਂ ਸਰਸਵਤੀ ਨੂੰ ਫਿਰ ਤੋਂ ਧਰਾਤਲ ‘ਤੇ ਲਿਆਉਣ ਦਾ ਬੀੜਾ ਚੁੱਕਿਆ ਹੈ। ਇੲ ਪਰਿਯੋਜਨਾ ਸਾਡੇ ਸਭਿਆਚਾਰ, ਅਧਿਆਤਮਕ ਅਤੇ ਪੁਰਾਤਾਤਵਿਕ ਵਿਰਾਸਤ ਨੂੰ ਨਵੀਂ ਪੀੜੀਆ ਤੱਕ ਲੈ ਜਾਣ ਵਿਚ ਮਹਤੱਵਪੂਰਨ ਸਾਬਿਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਜਦੋਂ ਭਾਜਪਾ ਸਰਕਾਰ ਬਣੀ ਤਾਂ ਇਸ ਦੇ ਮੁੜਵਿਸਥਾਰ ਲਈ ਸਾਲ 2015 ਵਿਚ ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੀ ਸਥਾਪਨਾ ਕੀਤੀ ਗਈ। ਮੁੱਖ ਮੰਤਰੀ ਨੇ ਵਿਕਾਸ ਬੋਰਡ ਨੂੰ ਮਹਤੱਵਪੂਰਨ ਕੰਮ ਲਈ 75 ਏਜੰਸੀਆਂ ਦੇ ਨਾਲ ਮਿਲ ਕੇ ਸਰਸਵਤੀ ਨਦੀ ‘ਤੇ ਖੋਜ ਦਾ ਕੰਮ ਕਰਨ ਲਈ ਵਧਾਈ ਦਿੱਤੀ। ਵਿਗਿਆਨਕ ਖੋਜ ਦੇ ਆਧਾਰ ‘ਤੇ ਇਹ ਪੁਸ਼ਟੀ ਹੋਈ ਹੈ ਕਿ ਆਦਿਬਦਰੀ ਅਤੇ ਘੱਗਰ ਨਦੀ ਖੇਤਰ ਵਿਚ ਸਰਸਵਤੀ ਨਦੀ ਦੀ ਲੁਪਤ ਧਾਰਾਵਾਂ ਹੁਣ ਵੀ ਮੌਜੂਦ ਹਨ।
ਇਸੀ ਖੋਜ ਦੇ ਆਧਾਰ ‘ਤੇ ਸਰਸਵਤੀ ਨੂੰ ਧਰਾਤਲ ‘ਤੇ ਲਿਆਉਣ ਦੀ ਯੋਜਨਾ ਬਣਾਈ ਹੈ। ਇਸ ਦਿਸ਼ਾ ਵਿਚ ਕੁਰੂਕਸ਼ੇਤਰ ਤੇ ਯਮੁਨਾਨਗਰ ਵਿਚ ਸਰਸਵਤੀ ਨਦੀ ‘ਤੇ 18 ਪੁੱਲਾਂ ਦਾ ਨਿਰਮਾਣ ਕੀਤਾ ਹੈ। ਨਦੀ ਦੇ ਕਿਨਾਰੇ ਸਥਿਤ 111 ਵਿਰਾਸਤ ਸਥਾਨਾਂ ਦਾ ਮੁੜ ਵਿਸਥਾਰ ਕੀਤਾ ਗਿਆ ਹੈ। ਇੰਨ੍ਹਾਂ ਵਿਚ ਮੰਦਿਰ, ਘਾਟ ਆਦਿ ਸ਼ਾਮਿਲ ਹਨ। ਆਦਿਬਦਰੀ ਵਿਚ ਸਥਿਤ ਸਰਸਵਤੀ ਸਰੋਵਰ ਵਿਚ ਸੋਮ ਨਦੀ ਤੋਂ ਪਾਣੀ ਲਿਆਉਣ ਲਈ ਭੁਮੀਗਤ ਪਾਇਪ ਲਾਇਨ ਵਿਛਾਈ ਗਈ ਹੈ।
ਸਰਸਵਤੀ ਨਦੀ ਵਿਚ ਜਲ੍ਹ ਦਾ ਬਾਰਹਮਾਸੀ ਵਗਾਅ ਯਕੀਨੀ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਨਾਲ ਕੀਤਾ ਸਮਝੌਤਾ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਰਸਵਤੀ ਨਦੀ ਵਿਚ ਜਲ੍ਹ ਦਾ ਬਾਰਹਮਾਸੀ ਵਗਾਅ ਯਕੀਨੀ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਸੋਮ ਨਦੀ ‘ਤੇ ਇੱਕ ਬੰਨ੍ਹ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਾਲ ਹੀ, ਸੋਮ-ਸਬਸਵਤੀ ਬੈਰਾਜ ਅਤੇ ਸਰੋਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਸਰਸਵਤੀ ਨਦੀ ਦੇ ਜਲ੍ਹਗ੍ਰਹਿਣ ਖੇਤਰ ਵਿਚ ਬਰਸਾਤ ਦੇ ਪਾਣੀ ਨੂੰ ਵੀ ਨਦੀ ਵਿਚ ਪ੍ਰਵਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਰਸਵਤੀ ਨਦੀ ਦੀ ਪਵਿੱਤਰਾ ਦੀ ਰੱਖਿਆ ਕਰਨ ਲਈ ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਵਿਚ ਗੰਦੇ ਪਾਣੀ ਦੇ ਉਪਚਾਰ ਲਈ 25 ਤਰਲ ਵੇਸਟ ਪ੍ਰਬੰਧਨ ਪਰਿਯੋਜਨਾਵਾਂ ਦਾ ਨਿਰਮਾਣ ਕੀਤਾ ਗਿਆ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਬੀਨੇਟ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਕ੍ਰਿਸ਼ਣ ਕੁਮਾਰ ਬੇਦੀ ਨੇ ਆਦਿਬਦਰੀ ਗਾਂਸ਼ਾਲਾ ਵਿਚ 11-11 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਇਸ ਮਹੋਤਸਵ ਦੌਰਾਨ ਮੁੱਖ ਮੰਤਰੀ ਨੇ ਪੌਧਾਰੋਪਣ ਵੀ ਕੀਤਾ। ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਮਾਂ ਸਰਸਵਤੀ ‘ਤੇ ਪੇਟਿੰਗ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ।
ਮਹੋਤਸਵ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਸਮਾਜਿਕ ਨਿਆਂ, ਅਧਿਕਾਰਤਾ , ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਵੀ ਆਪਣੀ ਵਿਚਾਰ ਸਾਂਝੇ ਕੀਤੇ। ਹਰਿਆਣਾ ਸਰਸਵਤੀ ਧਰੋਹਰ ਬੋਰਡ ਦੇ ਵਾਇਸ ਚੇਅਰਮੈਨ ਧੂਮਨ ਸਿੰਘ ਕਿਰਮਚ ਨੇ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਦਾ ਮਹੋਤਸਵ ਵਿਚ ਪਹੁੰਚਣ ‘ਤੇ ਸਵਾਗਤ ਕੀਤਾ ਅਤੇ ਸਰਸਵਤੀ ਧਰੋਹਰ ਬੋਰਡ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਚਾਨਣ ਪਾਇਆ।
Read More: ਅਰਵਿੰਦ ਕੇਜਰੀਵਾਲ ਖ਼ਿਲਾਫ ਹਰਿਆਣਾ ‘ਚ ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਾਇਰ