July 1, 2024 3:42 am
Lovepreet Kaur

ਅੰਮ੍ਰਿਤਸਰ ‘ਚ ਚਾਇਨਾ ਡੋਰ ਦੀ ਲਪੇਟ ‘ਚ ਆਈ ਕੌਮਾਂਤਰੀ ਖਿਡਾਰਨ ਲਵਪ੍ਰੀਤ ਕੌਰ, ਕੱਟੀ ਗਈ ਜ਼ੁਬਾਨ

ਅੰਮ੍ਰਿਤਸਰ 08 ਫ਼ਰਵਰੀ 2023: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਚਾਈਨਾ ਡੋਰ (China Dor) ਵੇਚਣ ਅਤੇ ਖਰੀਦਣ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਇਹ ਚਾਈਨਾ ਡੋਰ ਕਈ ਪਰਿਵਾਰਾਂ ਲਈ ਕਹਿਰ ਬਣ ਰਹੀ ਹੈ | ਬੇਸ਼ੱਕ ਪੁਲਿਸ ਵੱਲੋਂ ਬਹੁਤ ਸਾਰੇ ਚਾਇਨਾ ਡੋਰ ਦੇ ਗੱਟੂ ਜ਼ਬਤ ਕਰਕੇ ਉਨ੍ਹਾਂ ਦੇ ਵੇਚਣ ਵਾਲਿਆਂ ਖ਼ਿਲਾਫ਼ ਵੀ ਮਾਮਲੇ ਦਰਜ ਕੀਤੇ ਗਏ ਸਨ ਲੇਕਿਨ ਚਾਈਨਾ ਡੋਰ ਫਿਰ ਵੀ ਧੜੱਲੇ ਨਾਲ ਵਿਕਦੀ ਰਹੀ ਹੈ |

ਇੱਕ ਹੋਰ ਤਾਜ਼ਾ ਮਾਮਲਾ ਅੰਮ੍ਰਿਤਸਰ ਦੀ ਰਹਿਣ ਵਾਲੀ ਕੌਮਾਂਤਰੀ ਖਿਡਾਰੀ ਲਵਪ੍ਰੀਤ ਕੌਰ (Lovepreet Kaur) ਦੇ ਸੁਪਨਿਆਂ ‘ਤੇ ਇਸ ਚਾਈਨਾ ਡੋਰ ਨੇ ਮਾਰੂ ਵਾਰ ਕੀਤਾ ਹੈ | ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਹੁਣ ਖਾਮੋਸ਼ ਹੋ ਗਈ ਹੈ | ਇਸ ਹੋਣਹਾਰ ਕੌਮਾਂਤਰੀ ਖਿਡਾਰਨ ਤੋਂ ਚਾਈਨਾ ਡੋਰ (China Dor) ਨੇ ਇਸ ਸਭ ਕੁਝ ਹੀ ਖੋਹ ਲਿਆ ਹੈ ਅਤੇ ਚਾਈਨਾ ਡੋਰ ਨਾਲ ਵਾਪਰੇ ਹਾਦਸੇ ਨੂੰ ਯਾਦ ਕਰਕੇ ਅੱਜ ਵੀ ਲਵਪ੍ਰੀਤ ਕੌਰ ਸਹਿਮ ਜਾਂਦੀ ਹੈ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 1 ਫਰਵਰੀ 2023 ਨੂੰ ਜਦੋਂ ਲੁਧਿਆਣਾ ਤੋਂ 10 ਦਿਨ ਦਾ ਕੈਂਪ ਲਗਾ ਕੇ ਵਾਪਸ ਲਵਪ੍ਰੀਤ ਕੌਰ ਅੰਮ੍ਰਿਤਸਰ ਪਹੁੰਚੀ ਤਾਂ ਉਸ ਦਾ ਭਰਾ ਉਸਨੂੰ ਬੱਸ ਸਟੈਂਡ ‘ਤੇ ਲੈਣ ਪਹੁੰਚਿਆ, ਕਿਉਂਕਿ ਅਗਲੇ ਦਿਨ ਖਿਡਾਰਨ ਮਨਪ੍ਰੀਤ ਕੌਰ ਨੇ ਕੌਮੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਜਾਣਾ ਸੀ |

ਇਸਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ, ਇੰਤਜਾਰ ਸੀ ਖਿਡਾਰਨ ਲਵਪ੍ਰੀਤ ਦੇ ਘਰ ਪਹੁੰਚਣ ਦਾ ਅਤੇ ਜਦੋਂ ਉਹ ਘਰ ਆ ਰਹੇ ਸਨ ਤਾਂ ਰਸਤੇ ਵਿੱਚ ਹੁਸੈਨਪੁਰਾ ਪੁਲ ਦੇ ਲੰਘਦੇ ਸਮੇਂ ਲਵਪ੍ਰੀਤ ਕੌਰ (Lovepreet Kaur) ਚਾਈਨਾ ਡੋਰ ਦੀ ਲਪੇਟ ਵਿੱਚ ਆ ਗਈ ਅਤੇ ਜਿਸ ਤੋਂ ਬਾਅਦ ਲਵਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਬਾਅਦ ਵਿਚ ਲਵਪ੍ਰੀਤ ਕੌਰ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਲਵਪ੍ਰੀਤ ਕੌਰ ਦੀ ਜ਼ੁਬਾਨ ਦੀ ਸਰਜਰੀ ਹੋਈ ਅਤੇ ਚਿਹਰੇ ਦੀ ਕੋਸਮੇਟਿਕ ਸਰਜਰੀ ਕੀਤੀ ਗਈ ਹੈ |

ਇਸ ਹਾਦਸੇ ਵਿਚ ਲਵਪ੍ਰੀਤ ਕੌਰ ਦੀ ਜਾਨ ਤਾਂ ਬਚ ਗਈ ਲੇਕਿਨ ਲਵਪ੍ਰੀਤ ਕੌਰ ਦੇ ਸੁਪਨਿਆਂ ਦਾ ਇਸ ਚਾਈਨਾ ਡੋਰ ਨੇ ਕਤਲ ਕਰ ਦਿੱਤਾ ਅਤੇ ਇਸ ਹਾਦਸੇ ਤੋਂ ਬਾਅਦ ਲਵਪ੍ਰੀਤ ਬੋਲਣ ਵਿੱਚ ਅਸਮਰਥ ਹੋ ਗਈ ਹੈ | ਉਥੇ ਹੀ ਹੁਣ ਆਪਣੇ ਭਵਿੱਖ ਨੂੰ ਲੈ ਕੇ ਸਦਮੇ ਵਿੱਚ ਡੁੱਬੀ ਹੋਈ ਹੈ |

Lovepreet Kaur

ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਸੌਫਟ ਬਾਲ ਦੀ ਕੌਮਾਂਤਰੀ ਖਿਡਾਰੀ ਹੈ ਜੋ ਸੂਬਾ ਮੁਕਾਬਲਿਆਂ ਤੋਂ ਲੈ ਕੇ ਕੌਮੀ ਪੱਧਰ ਦੇ ਮੁਕਾਬਲਿਆਂ ਨੂੰ ਜਿੱਤ ਕੇ ਆਪਣੇ ਮਾਪਿਆਂ ਤੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰ ਚੁੱਕੀ ਹੈ ਅਤੇ ਚਾਈਨਾ ਡੋਰ ਦੀ ਵਜ੍ਹਾ ਨਾਲ ਇਹ ਹੋਣਹਾਰ ਖਿਡਾਰਨ ਮਾਯੂਸ ਹੈ ਕਿਉਂਕਿ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਸ ਲੜਕੀ ਦੀ ਜਾਨ ਤਾਂ ਬਚ ਗਈ ਹੈ, ਪਰ ਇਸ ਖਿਡਾਰਨ ਦੇ ਦਿਲ-ਦਿਮਾਗ ਵਿੱਚ ਹਾਦਸਾ ਬੈਠ ਗਿਆ ਹੈ |

ਜ਼ਿਕਰਯੋਗ ਹੈ ਕਿ ਲਗਾਤਾਰ ਕਿ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਚਾਇਨਾ ਡੋਰ ਨੂੰ ਵਰਤਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਦੀ ਵੀ ਦਿਖਾਈ ਦੇ ਰਹੀ ਹੈ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਦੇ ਮੁਖੀਆਂ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਧਾਰਾ 307 ਦਾ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਇਹ ਚਾਇਨਾ ਡੋਰ ਬੰਦ ਹੁੰਦੀ ਹੈ ਜਾਂ ਕਿਸੇ ਤਰੀਕੇ ਹੀ ਹਾਦਸੇ ਵਾਪਰਦੇ ਰਹਿਣਗੇ |