6 ਜੂਨ 2025: ਕ੍ਰਿਕਟ ਪ੍ਰੇਮੀਆਂ ਲਈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਇੰਟਰਨੈਸ਼ਨਲ ਮੈਚ (International Match) ਪਹਿਲੀ ਵਾਰ ਮੁੱਲਾਂਪੁਰ ਸਟੇਡੀਅਮ (ਨਿਊ ਚੰਡੀਗੜ੍ਹ ) ਵਿਖੇ ਖੇਡੇ ਜਾ ਰਹੇ ਹਨ| ਜਾਣਕਾਰੀ ਮੁਤਾਬਿਕ ਇਹ ਵੀ ਦੱਸ ਦੇਈਏ ਕਿ ਸਤੰਬਰ ਤੇ ਦਸੰਬਰ ‘ਚ 3 ਇੰਟਰਨੈਸ਼ਨਲ ਮੈਚ ਖੇਡੇ ਜਾਣਗੇ, ਇਹ ਮੈਚਾਂ ਦੀ ਸ਼ੁਰੂਆਤ ਮਹਿਲਾਂ ਟੀਮ ਨਾਲ ਹੋਵੇਗੀ| BCCI ਦੇ ਵੱਲੋਂ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ|
ਦੱਸ ਦੇਈਏ ਕਿ ਸਤੰਬਰ ਦੇ ਵਿੱਚ ਦੋ ਮਹਿਲਾਂ ਟੀਮਾਂ ਦੇ ਵਨਡੇ ਮੈਚ ਹੋਣਗੇ, ਆਸਟ੍ਰੇਲੀਆ ਤੇ ਭਾਰਤੀ ਮਹਿਲਾ (Australia vs Indian Women) ਟੀਮਾਂ ਵਿਚਕਾਰ ਇਹ ਮੈਚ ਖੇਡੇ ਜਾਣਗੇ| 14 ਤੇ 17 ਸਤੰਬਰ ਨੂੰ ਇਹ ਮੈਚ ਹੋ ਰਹੇ ਹਨ| ਅਤੇ 11 ਦਸੰਬਰ ਨੂੰ ਭਾਰਤੀ ਪੁਰਸ਼ ਟੀਮ ਦਾ ਮੈਚ ਹੋਵੇਗਾ| ਦੱਸ ਦੇਈਏ ਕਿ ਇਹ ਮੁਕਾਬਲਾ ਭਾਰਤ ਤੇ ਸਾਊਥ ਅਫ਼ਰੀਕਾ ਵਿਚਕਾਰ T20 ਮੁਕਾਬਲਾ ਹੋਣ ਜਾ ਰਿਹਾ ਹੈ|
Read More: MI ਬਨਾਮ GT: ਮੁੰਬਈ ਇੰਡੀਅਨਜ਼ ਨੇ ਗੁਜਰਾਤ ਟਾਈਟਨਜ਼ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ