Kurukshetra

ਕੁਰੂਕਸ਼ੇਤਰ 7 ਤੋਂ 24 ਦਸੰਬਰ ਤੱਕ ਪ੍ਰਬੰਧਿਤ ਕੀਤਾ ਜਾਵੇਗਾ ਕੌਮਾਂਤਰੀ ਗੀਤਾ ਮਹੋਤਸਵ

ਚੰਡੀਗੜ੍ਹ, 17 ਨਵੰਬਰ 2023: ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਵਿਚ ਆਉਣ ਵਾਲੀ 7 ਦਸੰਬਰ ਤੋਂ 24 ਦਸੰਬਰ, 2023 ਤਕ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 17 ਤੋਂ 24 ਦਸੰਬਰ ਤਕ ਪ੍ਰਬੰਧਿਤ ਕੀਤੇ ਜਾਣਗੇ। ਇਸ ਸਾਲ ਮੁੱਖ ਸਭਿਆਚਾਰਕ ਪ੍ਰੋਗ੍ਰਹਮਾਂ ਦੇ ਲਈ ਬ੍ਰਹਮਸਰੋਵਰ ਪੁਰੂਸ਼ੋਤਮਪੁਰਾ ਬਾਗ ਵਿਚ ਮੁੱਖ ਪੰਡਾਲ ਸਜਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਨੂੰ ਸਫਲ ਬਨਾਉਣ ਵਿਚ ਹਰ ਵਾਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਅਹਿਮ ਯੋਗਦਾਨ ਰਹਿੰਦਾ ਹੈ। ਸਾਰੀ ਸੰਸਥਾਵਾਂ ਨੂੰ ਮਹੋਤਸਵ ਦੌਰਾਨ ਆਪਣੇ ਧਾਰਮਿਕ ਸਥਾਨਾਂ ਅਤੇ ਭਵਨਾਂ ਨੂੰ ਸੁੰਦਰ ਅਤੇ ਸ਼ਾਨਦਾਰ ਢੰਗ ਨਾਲ ਸਜਾਉਣਾ ਚਾਹੀਦਾ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਨਾਨੀ ਇਕ ਅਨੋਖੀ ਯਾਦ ਆਪਣੇ ਨਾਲ ਲੈ ਕੇ ਪਰਤਣ। ਇਸ ਮਹੋਤਸਵ ਵਿਚ ਸ਼ਹਿਰ ਦੇ ਸਾਰੇ ਪ੍ਰਮੁੱਖ ਚੌਕਾਂ ਨੂੰ ਰੰਗ ਬਿਰੰਗੀ ਲਾਇਟਾਂ ਨਾਲ ਸਜਾਇਆ ਜਾਵੇਗਾ ਅਤੇ ਮੁੱਖ ਮਾਰਗਾਂ ‘ਤੇ ਤਿਰੰਗਾ ਲਾਇਟਾਂ ਮਹਿਮਾਨਾਂ ਦਾ ਸਵਾਗਤ ਕਰਣਗੀਆਂ।

ਉਨ੍ਹਾਂ ਨੇ ਦਸਿਆ ਕਿ ਇਸ ਸਾਲ ਗੀਤਾ ਜੈਯੰਤੀ 23 ਦਸੰਬਰ ਨੁੰ ਸੁਣਾਈ ਜਾਵੇਗੀ। ਇਸੀ ਦਿਨ ਦੀਪ ਉਤਸਵ, ਦੀਪਦਾਨ, ਸਭਿਆਚਾਰਕ ਪ੍ਰੋਗ੍ਰਾਮ ਅਤੇ 18 ਹਜਾਰ ਵਿਦਿਆਰਥੀਆਂ ਦਾ ਵਿਸ਼ਵ ਗਤੀਾ ਪਾਠ, ਹੋਵੇਗਾ। ਇਸ ਸਾਲ ਮੁੱਖ ਮੰਤਰੀ ਮਨੋਹਰ ਲਾਲ ਦੇ ਆਦੇਸ਼ਾਂ ਅਨੁਸਾਰ ਪਹਿਲੀ ਵਾਰ ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 8 ਦਿਨ ਦੇ ਹੋਣਗੇ, ਇਹ ਪ੍ਰੋਗ੍ਰਾਮ 17 ਤੋਂ 24 ਦਸੰਬਰ ਤਕ ਪ੍ਰਬੰਧਿਤ ਕੀਤਾ ਜਾਵੇਗਾ। ਹਾਲਾਂਕਿ ਮਹੋਤਸਵ ਵਿਚ ਸ਼ਿਲਪ ਅਤੇ ਸਰਸ ਮੇਲਾ 7 ਤੋਂ 24 ਦਸੰਬਰ ਤੱਕ ਪ੍ਰਬੰਧਿਤ (Kurukshetra) ਕੀਤਾ ਜਾਵੇਗਾ। ਕੌਮਾਂਤਰੀ ਗੀਤਾ ਮਹੋਤਸਵ 2023 ਵਿਚ ਪਹਿਲੀ ਵਾਰ ਮੁੱਖ ਪ੍ਰੋਗ੍ਰਾਮ 8 ਦਿਨ ਦੇ ਹੋਣਗੇ। ਇਸ ਮਹੋਤਸਵ ਨੂੰ ਸਫਲ ਅਤੇ ਯਾਦਗਾਰ ਬਨਾਉਣ ਲਈ ਸੂਬਾ ਸਰਕਾਰ ਦੇ ਆਦੇਸ਼ਾਂ ਅਨੁਸਾਰ ਵੰਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਹਰੇਕ ਕਮੇਟੀ ਦੀ ਜਿਮੇਵਾਰੀ ਇਕ ਆਲਾ ਅਧਿਕਾਰੀ ਨੂੰ ਸੌਂਪੀ ਗਈ ਹੈ। ਇਸ ਸਾਲ ਅਸਮ ਰਾਜ ਮਹੋਤਸਵ ਵਿਚ ਪਾਰਟਨਰ ਰਾਜ ਵਜੋ ਆਪਣੀ ਭੁਮਿਕਾ ਅਦਾ ਕਰੇਗੀ।

ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਵੀ ਹਰਿਆਣਾ ਪੈਵੇਲਿਅਨ , ਜਨਸੰਪਰਕ ਵਿਭਾਗ ਦੀ ਰਾਜ ਪੱਧਰੀ ਪ੍ਰਦਰਸ਼ਨੀ, ਹਰਿਆਣਾਵੀਂ ਸਭਿਆਚਾਰਕ ਪ੍ਰੋਗ੍ਰਾਮ, ਕੌਮਾਂਤਰੀ ਗੀਤਾ ਸੈਮੀਨਾਰ, 18 ਹਜਾਰ ਬੱਚਿਆਂ ਦਾ ਵਿਸ਼ਵ ਗੀਤਾ ਪਾਠ, ਗੀਤਾ ਰਨ, ਵਿਦਿਅਕ ਗਤੀਵਿਧੀਆਂ, ਮਹਾਆਰਤੀ, ਦੀਪਦਾਨ, ਗੀਤਾ ਸ਼ੋਭਾ ਯਾਤਰਾ, ਪੁਸਤਕ ਮੇਲਾ, ਸੰਤ ਸਮੇਲਨ, ਹਰਿਆਣਾ ਪੈਵੇਲਿਅਨ, ਭਜਨ ਸੰਧਿਆ, 48 ਕੋਸ ਤੀਰਥ ਸਮੇਲਨ, ਸੰਤ ਸਮੇਲਨ, ਫੂਡ ਫੇਸਟੀਵਲ, ਜੀਓਆਈ ਟੈਕ ਪ੍ਰਦਰਸ਼ਨੀ, ਕੌਮੀ ਅਤੇ ਕੌਮਾਂਤਰੀ ਪੱਧਰ ਦੀ ਸੰਸਥਾਵਾਂ ਵੱਲੋਂ ਪ੍ਰਦਰਸ਼ਨੀ, ਆਨਲਾਇਨ ਗੀਤਾ ਕਵਿਜ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਦੀ ਵੱਖ-ਵੱਖ ਮੁਕਾਬਲਿਆਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

Scroll to Top