ਚੰਡੀਗੜ੍ਹ, 18 ਜੁਲਾਈ 2024: ਸੁਪਰੀਮ ਕੋਰਟ ਨੇ ਵੀਰਵਾਰ ਨੂੰ NEET-UG 2024 ਦੀ ਪ੍ਰੀਖਿਆ ‘ਚ ਪੇਪਰ ਲੀਕ ਅਤੇ ਬੇਨਿਯਮੀਆਂ ਦੇ ਦੋਸ਼ ਲਗਾਉਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ NEET-UG ਪ੍ਰੀਖਿਆ ‘ਚ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕਾਂ ਨੂੰ ਆਪਣੀ ਵੈਬਸਾਈਟ ‘ਤੇ ਪ੍ਰਕਾਸ਼ਤ ਕਰਨ ਦਾ ਨਿਰਦੇਸ਼ ਦਿੱਤੇ ਹਨ । ਵਿਦਿਆਰਥੀਆਂ ਦੀ ਪਛਾਣ ਗੁਪਤ ਰੱਖੀ ਜਾਵੇ ਅਤੇ ਨਤੀਜੇ ਸ਼ਹਿਰ ਅਤੇ ਕੇਂਦਰ ਅਨੁਸਾਰ ਵੱਖਰੇ ਤੌਰ ‘ਤੇ ਘੋਸ਼ਿਤ ਕੀਤੇ ਜਾਣ। ਇਸਦੇ ਨਾਲ ਹੀ ਹੁਣ ਅਗਲੀ ਸੁਣਵਾਈ 22 ਜੁਲਾਈ ਲਈ ਤੈਅ ਕੀਤੀ ਹੈ।
ਨਵੰਬਰ 23, 2024 7:22 ਪੂਃ ਦੁਃ