July 4, 2024 9:10 pm
Jhalkari Bai

ਰਾਣੀ ਲਛਮੀ ਬਾਈ ਦੀ ਸੈਨਾਪਤੀ ਝਲਕਾਰੀ ਬਾਈ ਵਰਗੀ ਵੀਰਾਂਗਨਾਵਾਂ ਦੀ ਕਥਾਵਾਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਣਾ: CM ਮਨੋਹਰ ਲਾਲ

ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਲਗਾਤਾਰ ਸਮਾਜ ਦੇ ਸੰਤ ਮਹਾਪੁਰਸ਼ਾਂ ਅਤੇ ਵੀਰ ਵੀਰਾਂਗਨਾਵਾਂ ਦੀ ਜੈਯੰਤੀਆਂ ਸਰਕਾਰੀ ਪੱਧਰ ‘ਤੇ ਮਨਾਉਣ ਦੀ ਦਿਸ਼ਾ ਵਿਚ ਸ਼ੁਰੂ ਕੀਤੀ ਗਈ ਸੰਤ ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਤਹਿਤ ਅੱਜ ਜਿਲ੍ਹਾ ਪਲਵਲ ਵਿਚ ਰਾਣੀ ਲੱਛਮੀ ਬਾਈ ਦੀ ਸੈਨਾਪਤੀ ਰਹੀ ਝਲਕਾਰੀ ਬਾਈ (Jhalkari Bai) ਦੀ ਜੈਯੰਤੀ ਮਨਾਈ ਗਈ। ਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੀ ਜਨਤਾ ਵੱਲੋਂ ਝਲਕਾਰੀ ਬਾਈ ਨੂੰ ਨਮਨ ਕਰ ਸ਼ਰਧਾਂਜਲੀ ਅਰਪਿਤ ਕੀਤੀ।

ਮੁੱਖ ਮੰਤਰੀ ਨੇ ਸਮਾਜ ਨੂੰ ਅਜਿਹੀ ਮਹਾਨ ਵੀਰਾਂਗਨਾ ਦੀ ਕਥਾ ਤੋਂ ਪ੍ਰੇਰਿਤ ਕਰਨ ਲਈ ਐਲਾਨ ਕਰਦੇ ਹੋਏ ਕਿਹਾ ਕਿ ਪਲਵਲ ਦੇ ਆਗਰਾ ਚੌਕ ‘ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਦਾ ਨਾਂਅ ਝਲਕਾਰੀ ਬਾਈ (Jhalkari Bai) ਦੇ ਨਾਂਅ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਲਵਲ ਦੇ ਮੋਹਨ ਨਗਰ ਦੇ ਵਾਰਡ ਨੰਬਰ-4 ਵਿਚ ਕੋਲੀ ਸਮਾਜ ਦਾ ਇਕ ਸ਼ਾਨਦਾਰ ਭਵਨ ਦਾ ਵੀ ਨਿਰਮਾਣ ਕੀਤੇ ਜਾਣ ਦਾ ਐਲਾਨ ਕੀਤਾ। ਇਸ ਭਵਨ ਵਿਚ ਝਲਕਾਰੀ ਬਾਈ ਦੀ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ, ਜਿਸ ਤੋਂ ਭਾਵੀ ਪੀੜੀ ਨੂੰ ਇੰਨ੍ਹਾਂ ਦੀ ਗਾਥਾਵਾਂ ਤੋਂ ਜਾਣੂੰ ਕਰਵਾਇਆ ਜਾ ਸਕੇਗਾ। ਇਸ ‘ਤੇ ਲਗਭਗ 3 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।

ਇਸ ਮੌਕੇ ‘ਤੇ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਾਣ ਦਾ ਦਿਨ ਹੈ, ਹੁਣ ਵੀਰਾਂਗਨਾ ਝਲਕਾਰੀ ਬਾਈ ਦੀ ਜੈਯੰਤੀ ਮਨਾਈ ਜਾ ਰਹੀ ਹੈ, ਕਿਉਂਕਿ ਜਿਆਦਾਤਰ ਲੋਕਾਂ ਨੂੰ ਇਸ ਦੀ ਜਾਣਕਾਰੀ ਹੀਨ ਨਹੀਂ। ਉਨ੍ਹਾਂ ਨੇ ਕਿਹਾ ਕਿ ਸਨ 1857 ਵਿਚ ਸਵਾਧੀਨਤਾ ਸੰਗ੍ਰਾਮ ਵਿਚ ਅਸੀਂ ਸਾਰਿਆ ਨੇ ਝਾਂਸੀ ਦੀ ਰਾਣੀ ਲੱਛਮੀਬਾਈ ਦਾ ਨਾਂਅ ਤਾਂ ਸੁਣਿਆ ਹੈ, ਪਰ ਵੀਰਾਂਗਨਾ ਝਲਕਾਰੀ ਬਾਈ ਦੇ ਨਾਂਅ ਨੂੰ ਇਤਿਹਾਸ ਨਹੀਂ ਉਨ੍ਹਾਂ ਵੱਧ ਨਹੀਂ ਜਾਣਦੇ। ਵੀਰਾਂਗਨਾ ਝਲਕਾਰੀ ਬਾਈ (Jhalkari Bai) ਝਾਂਸੀ ਦੀ ਰਾਣੀ ਦੀ ਹਮਸ਼ਕਲ ਸੀ ਅਤੇ ਉਹ ਮਹਿਲਾ ਸੈਨਾ ਦੀ ਸੈਨਾਪਤੀ ਸੀ, ਜਿਨ੍ਹਾਂ ਨੇ ਆਪਣੀ ਬਹਾਦੁਰੀ ਨਾਲ ਝਾਂਸੀ ਦੀ ਰਾਣੀ ਦੀ ਜਾਣ ਬਚਾਉਂਣ ਅਤੇ ਦੇਸ਼ ਦੀ ਆਜਾਦੀ ਦੇ ਲਈ ਆਪਣੇ ਜਾਨ ਦੀ ਕੁਰਬਾਨੀ ਦਿੱਤੀ ਸੀ। ਝਲਕਾਰੀ ਬਾਈ ਦਾ ਜਮਨ 22 ਨਵੰਬਰ 1830 ਵਿਚ ਹੋਇਆ ਸੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਇਤਿਹਾਸ ਦੇ ਅਗਿਆਤ ਸ਼ਹੀਦਾਂ ਤੇ ਵੀਰਾਂਗਨਾਵਾਂ ਦੀ ਜੈਯੰਤੀਆਂ ਮਨਾਉਣ ਦੀ ਅਨੋਖੀ ਪਹਿਲ

ਮਨੋਹਰ ਲਾਲ ਨੇ ਕਿਹਾ ਕਿ ਭਾਰਤ ਵਿਚ ਅਨੇਕ ਅਨਸੰਗ ਹੀਰੋਜ ਹੋਏ ਹਨ, ਜਿਨ੍ਹਾਂ ਨਾਲ ਇਤਿਹਾਸ ਪੂਰਾ ਭਰਿਆ ਹੈ। ਪਰ ਉਨ੍ਹਾਂ ਦਾ ਨਾਂਅ ਪਿਛਲੀ ਕਈ ਸਰਕਾਰਾਂ ਨੇ ਅੱਗੇ ਨਹੀਂ ਵਧਾਇਆ। ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਅਜਿਹੇ ਅਣਸੰਗ ਹੀਰੋਜ ਦੇ ਨਾਂਅ ਨੂੰ ਜਿੰਦਾ ਰੱਖਣ ਦਾ ਬੀੜਾ ਚੁਕਿਆ। ਇਸੀ ਲੜੀ ਵਿਚ ਪ੍ਰਧਾਨ ਮੰਤਰੀ ਨੇ ਵੀਰਾਂਗਨਾ ਝਲਕਾਰੀ ਬਾਈ (Jhalkari Bai) ਦੇ ਨਾਂਅ ਨਾਲ ਡਾਕ ਟਿਕਟ ਵੀ ਜਾਰੀ ਕੀਤਾ ਸੀ। ਉਨ੍ਹਾਂ ਦੀ ਪ੍ਰੇਰਣਾ ਨਾਲ ਹੀ ਹਰਿਆਣਾ ਵਿਚ ਵੀ ਅਸੀਂ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਚਲਾਈ। ਜਿਸ ਦੇ ਤਹਿਤ ਸੰਤ-ਮਹਾਪੁਰਸ਼ਾਂ ਦੀ ਜੈਯੰਤੀਆਂ ਤੇ ਸ਼ਤਾਬਦੀਆਂ ਸਰਕਾਰੀ ਪੱਧਰ ‘ਤੇ ਮਨਾਉਣ ਦੀ ਪਹਿਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਅੱਜ ਕੇਂਦਰ ਤੇ ਸੂਬਾ ਸਰਕਾਰ ਸ਼ਹੀਦਾਂ, ਸੰਤ ਮਹਾਪੁਰਸ਼ਾਂ ਦੇ ਨਾਂਅ ਨਾਲ ਵੱਡੇ-ਵੱਡੇ ਸੰਸਥਾਨਾਂ ਦੇ ਨਾਂਅ ਰੱਖ ਰਹੀ ਹੈ। ਪਰ ਪਿਛਲੀ ਸਰਕਾਰਾਂ ਇਕ ਪਰਿਵਾਰ ਦੇ ਨਾਂਅ ‘ਤੇ ਹੀ ਸੱਭ ਦੇ ਨਾਂਅ ਰੱਖਦੀ ਸੀ ਇਕ ਪਰਿਵਾਰ ਹੀ ਚਮਕ ਰਿਹਾ ਸੀ। ਪਰ ਸਾਡੀ ਸੋਚ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਜਨਤਾ ਨੁੰ ਦਿਸ਼ਾ ਦਿਖਾਉਣ ਦਾ ਕੰਮ ਕੀਤਾ ਹੈ, ਉਨ੍ਹਾਂ ਦੇ ਨਾਂਅ ਨੂੰ ਅੱਗੇ ਵਧਾਇਆ।

3-ਸੀ ਨੂੰ ਖਤਮ ਕਰ ਹਰਿਆਣਾ ਨੂੰ ਬਣਾ ਰਹੇ 7 ਸਟਾਰ ਸੂਬਾ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੂਬੇ ਵਿਚ 3-ਸੀ ਯਾਨੀ ਕਰਪਸ਼ਨ, ਕ੍ਰਾਇਮ ਅਤੇ ਕਾਸਟ ਬੇਸਡ ਪੋਲੀਟਿਕਸ ਨੂੰ ਖਤਮ ਕਰ 7 ਸਟਾਰ ਸੂਬਾ ਬਨਾਉਣ ਦੀ ਦਿਸ਼ਾ ਵਿਚ ਵਧੇ ਹਨ। ਅਸੀਂ 7 ਏਸ-ਯਾਨੀ ਸਿਖਿਆ, ਸਿਹਤ, ਸੁਰੱਖਿਆ, ਸਵਾਵਲੰਬਨ, ਸਵਾਭੀਮਾਨ, ਸੁਸਾਸ਼ਨ ਅਤੇ ਸੇਵਾ ‘ਤੇ ਫੋਕਸ ਕਰ ਕੇ ਅੰਤੋਂਦੇਯ ਦੇ ਉਥਾਨ ਲਈ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਲਗਾਤਾਰ ਅੰਤੋਂਦੇਯ ਉਥਾਲ ਦੇ ਆਪਣੇ ਟੀਚੇ ‘ਤੇ ਚਲਦੇ ਹੋਏ ਗਰੀਬਾਂ ਤੇ ਵਾਂਝਿਆਂ ਦੀ ਭਲਾਈ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਕੇਂਦਰ ਤੇ ਸੂਬਾ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਤੇ ਚਿਰਾਯੂ ਹਰਿਆਣਾ ਯੋਜਨਾ ਤਹਿਤ ਸੂਬੇ ਦੇ ਲੋਕਾਂ ਨੁੰ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਦੀ ਸਹੁਲਤਾਂ ਪ੍ਰਦਾਨ ਕੀਤੀਆਂ ਹਨ। ਇਸ ਤੋਂ ਇਲਾਵਾ, ਬੀਪੀਏਲ ਆਮਦਨ ਸੀਮਾ ਨੂੰ ਸੂਬਾ ਸਰਕਾਰ ਨੇ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕਰ 39 ਲੱਖ ਪਰਿਵਾਰਾਂ ੂਨੰ ਰਾਸ਼ਨ ਕਾਰਡ ਦੀ ਸੂਚੀ ਵਿਚ ਜੋੜਿਆ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਗਏ ਹਨ। ਹੁਣ ਇਕ ਕਦਮ ਹੋਰ ਅੱਗੇ ਵਧਦੇ ਹੋਏ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿਚ ਹੋਰ ਵੱਧ ਗਰੀਬਾਂ ਨੂੰ ਘਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 1.80 ਲੱਖ ਰੁਪਏ ਤਕ ਆਮਦਨੀ ਵਾਲੇ ਪਰਿਵਾਰਾਂ ਦੇ ਮੈਂਬਰ ਦੀ ਮੌਤ ‘ਤੇ ਵੀ ਦਿਆਲੂ ਯੋਜਨਾ ਦੇ ਤਹਿਤ ਪਰਿਵਾਰ ਨੂੰ 1 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਆਰਥਕ ਸਹਾਇਤਾ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿਚ ਇਕ ਪ੍ਰਸੰਗ ਵਿਚ ਅਸੀਂ ਪੜਦੇ ਹਨ ਕਿ ਭਗਵਾਨ ਸ੍ਰੀਰਾਮ ਵੱਲੋਂ ਲੰਕਾ ਜਾਣ ਲਈ ਜਦੋਂ ਪੁੱਲ ਬਣਾਇਆ ਜਾ ਰਿਹਾ ਸੀ, ਤਾਂ ਉਸ ਵਿਚ ਇਕ ਗਿਲਹਿਰੀ ਦਾ ਵੀ ਯੋਗਦਾਨ ਯਾਦ ਕੀਤਾ ਜਾਂਦਾ ਹੈ। ਉਸੀ ਤਰ੍ਹਾ ਸਾਡੇ ਇਕ ਕਾਰਜਕਰਤਾ ਸ੍ਰੀ ਰਾਮਫਲ ਕਾਲੀ ਦੇ ਵੀ ਯੋਗਦਾਨ ਨੂੰ ਅਸੀਂ ਅੱਜ ਯਾਦ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਸਾਲ 1994 ਤੋਂ ਜਦੋਂ ਉਹ ਖੁਦ ਹਰਿਆਣਾ ਵਿਚ ਪਾਰਟੀ ਦੇ ਕਾਰਜ ਨਾਲ ਜੁੜਿਆ ਤਾਂ ਉਸ ਸਮੇਂ ਸ੍ਰੀ ਰਾਮਫਲ ਕਾਲੀ ਜੀ ਦੇ ਨਾਲ ਕੰਮ ਕੀਤਾ। ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਨੂੰ ਲਿਆਉਣ ਵਿਚ ਸਾਡੇ ਹਰ ਕਾਰਜਕਰਤਾ ਦੀ ਤਰ੍ਹਾ ਸ੍ਰੀ ਰਾਮਫਲ ਕਾਲੀ ਜੀ ਦਾ ਯੋਗਦਾਨ ਯਾਦ ਰੱਖਿਆ ਜਾਵੇਗਾ।