July 7, 2024 7:31 am
ਗਿੱਦੜਪਿੰਡੀ

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਗਿੱਦੜਪਿੰਡੀ ‘ਚ ਪ੍ਰਬੰਧਾਂ ਦਾ ਜਾਇਜ਼ਾ

ਗਿੱਦੜਪਿੰਡੀ (ਜਲੰਧਰ) 11 ਜੁਲਾਈ 2023: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਬੀਤੇ ਦਿਨ ਦੇਰ ਸ਼ਾਮ ਗਿੱਦੜਪਿੰਡੀ ਵਿਖੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਸਤਲੁਜ ਦਰਿਆ ਦੇ ਬੰਨ੍ਹ ‘ਚ ਪਾੜ ਪੈਣ ਦੀ ਸੂਰਤ ਵਿਚ ਬੰਨ੍ਹ ਬੰਦ ਕਰਨ ਲਈ ਭਰੇ ਜਾ ਰਹੇ ਬੋਰਿਆਂ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇੜਲੇ ਪਿੰਡ ਵਿਚ ਮੰਡਾਲਾ ਛੰਨਾਂ ਵਿਖੇ ਵੀ ਜਾ ਕੇ ਮੌਕੇ ਦੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੰਡਾਲਾ ਛੰਨਾਂ ਵਿਖੇ ਸਥਿਤੀ ਕਾਬੂ ਹੇਠ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਟੀਮਾਂ ਮੌਜੂਦਾ ਹਾਲਾਤ ‘ਤੇ ਲਗਾਤਾਰ ਨਜਰਸਾਨੀ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਮੰਡਾਲਾ ਵਿਖੇ ਜਾ ਕੇ ਆਏ ਹਨ ਅਤੇ ਉੱਥੇ ਸਥਿਤੀ ਕੰਟਰੋਲ ਵਿਚ ਹੈ । ਉਨ੍ਹਾਂ ਦੱਸਿਆ ਕਿ ਮਿੱਟੀ ਦੇ ਬੋਰਿਆਂ ਦੀ ਭਰਾਈ ਲਗਾਤਾਰ ਜਾਰੀ ਹੈ ਤਾਂ ਜੋ ਬੰਨ੍ਹ ‘ਚ ਕਿਸੇ ਵੀ ਤਰ੍ਹਾਂ ਦੇ ਪਾੜ ਆਦਿ ਨੂੰ ਨਾਲ ਦੀ ਨਾਲ ਬੰਦ ਕੀਤਾ ਜਾ ਸਕੇ