July 5, 2024 3:46 am
Sub Tehsil

ਖੇਤੀਬਾੜੀ ਵਿਭਾਗ ਵੱਲੋਂ 01 ਦਸੰਬਰ ਨੂੰ ਸਬਸਿਡੀ ‘ਤੇ ਦਿੱਤੀ ਖੇਤੀ ਮਸ਼ੀਨਰੀ ਦੀ ਪੜਤਾਲ

ਐੱਸ.ਏ.ਐੱਸ. ਨਗਰ, 29 ਨਵੰਬਰ 2023: ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਰਾਲੀ ਦੀ ਸਾਂਭ ਸੰਭਾਲ ਲਈ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ (Agriculture) ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਦੁਆਰਾ ਕੁੱਲ 221 ਮਸ਼ੀਨਾਂ ਵਿਅਕਤੀਗਤ ਕਿਸਾਨ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।

ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ (Agriculture) ਅਫਸਰ ਐੱਸ.ਏ.ਐੱਸ. ਨਗਰ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਭੌਤਿਕੀ ਪੜਤਾਲ ਮਿਤੀ 01.12.2023 ਨੂੰ ਦਿਨ ਸ਼ੁੱਕਰਵਾਰ ਬਲਾਕ ਪੱਧਰ ‘ਤੇ ਸਵੇਰੇ 10:00 ਵਜੇ ਬਲਾਕ ਖਰੜ ਦੇ ਪਿੰਡ ਚੱਪੜ ਚਿੜੀ ਨੇੜੇ ਫ਼ਤਹਿ ਬੁਰਜ ਗਰਾਊਂਡ, ਬਲਾਕ ਮਾਜਰੀ ਦੇ ਪਿੰਡ ਕਾਦੀ ਮਾਜਰਾ ਨੇੜੇ ਬਾਬੇ ਦਾ ਢਾਬਾ ਅਤੇ ਬਲਾਕ ਡੇਰਾਬਸੀ ਦੇ ਪਿੰਡ ਦੱਪਰ ਦੇ ਖੇਡ ਗਰਾਊਂਡ ਵਿੱਚ ਮਸ਼ੀਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਪਾਸੋਂ ਜਿਨ੍ਹਾਂ ਵਿਅਕਤੀਗਤ ਕਿਸਾਨਾਂ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੇ ਸਬਸਿਡੀ ‘ਤੇ ਮਸ਼ੀਨਾਂ ਦੀ ਖ੍ਰੀਦ ਕੀਤੀ ਹੈ, ਉਹ ਬਲਾਕ ਵਾਰ ਆਪਣੀਆਂ ਮਸ਼ੀਨਾਂ ਅਤੇ ਲੋੜੀਂਦੇ ਦਸਤਾਵੇਜ਼, ਜਿਵੇਂ ਕਿ ਮਸ਼ੀਨ ਦਾ ਅਸਲ ਬਿਲ, ਆਧਾਰ ਕਾਰਡ, ਬੈਂਕ ਅਕਾਊਂਟ ਦੀ ਕਾਪੀ, ਟਰੈਕਟਰ ਦੀ ਆਰ.ਸੀ. ਅਤੇ ਜ਼ਮੀਨ ਸਬੰਧੀ ਦਸਤਾਵੇਜ਼ ਲੈ ਕੇ ਪੁੱਜਣ।