ਚੰਡੀਗੜ੍ਹ, 10 ਜੁਲਾਈ 2024: ਹਰਿਆਣਾ ‘ਚ ਅਗਾਮੀ ਵਿਧਾਨ ਸਭਾ ਚੋਣਾਂ ਲਈ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਬਹੁਜਨ ਸਮਾਜ ਪਾਰਟੀ ਦਾ (INLD-BSP) ਗਠਜੋੜ ਹੋ ਗਿਆ ਹੈ | ਹਰਿਆਣਾ ‘ਚ ਅਕਤੂਬਰ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਇਸਤੋਂ ਪਹਿਲਾਂ ਹੀ ਇਸ ਬਸਪਾ-ਇਨੈਲੋ ਗਠਜੋੜ ਨੇ ਹਰਿਆਣਾ ‘ਚ ਸਿਆਸੀ ਚਰਚਾ ਤੇਜ਼ ਕਰ ਦਿੱਤੀ ਹੈ |
ਮਿਲੀ ਜਾਣਕਾਰੀ ਮੁਤਾਬਕ ਬਹੁਜਨ ਸਮਾਜ ਪਾਰਟੀ ਹਰਿਆਣਾ ਦੀਆਂ 90 ‘ਚੋਂ 37 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਅਤੇ ਇਨੈਲੋ 53 ਸੀਟਾਂ ‘ਤੇ ਚੋਣ ਲੜੇਗੀ | ਇਸ ਗਠਜੋੜ ਦੇ ਆਗੂ ਅਭੈ ਚੌਟਾਲਾ ਹੋਣਗੇ।
ਇਨੈਲੋ ਤੇ ਬਸਪਾ (INLD-BSP) ਗਠਜੋੜ ਦਾ ਐਲਾਨ ਕਰਦਿਆਂ ਅਭੈ ਚੌਟਾਲਾ ਨੇ ਕਿਹਾ ਕਿ ਇਹ ਗਠਜੋੜ ਸੁਆਰਥ ਲਈ ਨਹੀਂ ਸਗੋਂ ਲੋਕਾਂ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ। ਭਾਜਪਾ ਅਤੇ ਕਾਂਗਰਸ ਨੇ ਦੇਸ਼ ਨੂੰ ਲੁੱਟਿਆ ਹੈ। ਚੌਟਾਲਾ ਨੇ ਕਿਹਾ ਕਿ ਅਸੀਂ ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਗਠਜੋੜ ਬਣਾ ਕੇ ਸਰਕਾਰ ਬਣਾਵਾਂਗੇ।