Takht Sri Kesgarh Sahib

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮ੍ਰਪਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਅੰਮ੍ਰਿਤਸਰ, 13 ਨਵੰਬਰ 2024: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ਾਂ-ਵਿਦੇਸ਼ਾਂ ਦੀ ‘ਚ ਇਹ ਗੁਰਪੁਰਬ ਮਨਾਇਆ ਜਾਂਦਾ ਹੈ | ਉੱਥੇ ਹੀ ਸ੍ਰੀ ਆਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ‘ਤੇ ਸੁਸ਼ੋਭਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ |

ਇਸ ਸੰਬੰਧੀ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭਤਾ ਕੀਤੀ ਗਈ, ਜਿਸ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ ਹੈ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਅਤੇ ਦੂਜੇ ਪਾਸੇ ਆਉਣ ਜਾਣ ਵਾਲੀ ਸੰਗਤ ਦੇ ਲਈ ਟੈਂਟ ਵੀ ਲਗਾਏ ਗਏ ਜੋ ਕਿ ਰੰਗ-ਬਰੰਗੇ ਰੰਗਾਂ ਦੇ ‘ਚ ਟੈਂਟ ਤਿਆਰ ਕਰਕੇ ਸੁੰਦਰ ਗੁਲਦਸਤੇ ਵੀ ਬਣਾਏ ਗਏ ਹਨ |

ਇਸ ਮੌਕੇ ਕੁਝ ਤਾਂ ਆਰਟੀਫਿਸ਼ਅਲ ਫੁੱਲਾਂ ਦੇ ਨਾਲ ਸਜਾਇਆ ਗਿਆ ਅਤੇ ਕੁਝ ਫੁੱਲ ਮਹਿਕ ਦਾ ਅਤੇ ਖੁਸ਼ਬੂਦਾਰ ਲਗਾਏ ਗਏ ਜੋ ਕਿ ਬਿਲਕੁਲ ਤਾਜੇ ਫੁੱਲਾਂ ਨਾਲ ਡੈਕੋਰੇਸ਼ਨ ਕੀਤੀ ਗਈ ਹੈ | ਇਹ ਡੈਕੋਰੇਸ਼ਨ ਆਉਣ ਵਾਲੇ ਸੰਗਤ ਦੇ ਮਨਾਂ ਦੇ ‘ਚ ਇੱਕ ਵਿਸ਼ੇਸ਼ ਰੂਪੀ ਖਿੱਚ ਪੈਦਾ ਕਰਦੀ ਹੈ ਜਿਸ ਨੂੰ ਆਉਣ ਵਾਲੀ ਸੰਗਤ ਆਪਣੇ ਸਾਕ ਸਬੰਧੀਆਂ ਨੂੰ ਵਿਖਾਉਣ ਲਈ ਆਪਣੇ ਕੈਮਰੇ ਦੇ ‘ਚ ਕੈਦ ਕਰਦੀ ਹੈ | ਅੱਜ 13 ਨਵੰਬਰ ਨੂੰ ਆਰੰਭ ਕੀਤੇ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪ੍ਰਕਾਸ਼ ਪੁਰਬ ਵਾਲੇ ਦਿਨ 15 ਨਵੰਬਰ ਨੂੰ ਪੈਣਗੇ | ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਤੋਂ ਨਗਰ ਕੀਰਤਨ ਸਜਾਣ ਤੋਂ ਬਾਅਦ ਇਹ ਨਗਰ ਕੀਰਤਨ ਤੱਕ ਸ੍ਰੀ ਕੇਸਗੜ ਸਾਹਿਬ (Takht Sri Kesgarh Sahib) ਵਿਖੇ ਪਹੁੰਚਣਗੇ |

 

Scroll to Top