June 28, 2024 12:27 pm
Delhi

ਦਿੱਲੀ ਦੇ ਸਕੂਲ ‘ਚ ਬੰਬ ਦੀ ਸੂਚਨਾ, ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਬੰਬ ਨਿਰੋਧਕ ਦਸਤਾ

ਚੰਡੀਗੜ੍ਹ, 12 ਅਪ੍ਰੈਲ 2023: ਦਿੱਲੀ (Delhi) ਦੇ ਡਿਫੈਂਸ ਕਲੋਨੀ ਇਲਾਕੇ ਵਿੱਚ ਸਥਿਤ ਇੱਕ ਇੰਡੀਅਨ ਸਕੂਲ ਦੇ ਕੈਂਪਸ ਵਿੱਚ ਬੰਬ ਹੋਣ ਬਾਰੇ ਅੱਜ ਇੱਕ ਈ-ਮੇਲ ਮਿਲੀ। ਇਸ ਸੂਚਨਾ ਨੇ ਪੂਰੇ ਸਕੂਲ ‘ਚ ਹੜਕੰਪ ਮਚਾ ਦਿੱਤਾ ਅਤੇ ਇਹਤਿਆਤ ਵਜੋਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ। ਬੰਬ ਨਿਰੋਧਕ ਦਸਤੇ ਤੋਂ ਬਾਅਦ ਹੁਣ ਸਵਾਟ ਟੀਮ ਵੀ ਸਕੂਲ ਪਹੁੰਚ ਗਈ ਹੈ।

ਜਾਣਕਾਰੀ ਅਨੁਸਾਰ ਦਿੱਲੀ (Delhi) ਦੇ  ਬੀਆਰਟੀ ਰੋਡ ‘ਤੇ ਸਥਿਤ ਭਾਰਤੀ ਸਕੂਲ ਨੂੰ ਅੱਜ ਸਵੇਰੇ 10.49 ਵਜੇ ਇੱਕ ਈ-ਮੇਲ ਮਿਲੀ। ਉਸ ਦੇ ਵਿਸ਼ੇ ਵਿੱਚ ਬੰਬ ਦੀ ਧਮਕੀ ਲਿਖੀ ਹੋਈ ਸੀ | ਇਹ ਮੇਲ ਮਿਲਦੇ ਹੀ ਸਕੂਲ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਨੂੰ ਸੂਚਨਾ ਦੇ ਕੇ ਤੁਰੰਤ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਬੰਬ ਨਿਰੋਧਕ ਦਸਤੇ ਨਾਲ ਸਕੂਲ ਪਹੁੰਚ ਗਈ।

ਪੁਲਿਸ ਅਤੇ ਬੰਬ ਨਿਰੋਧਕ ਦਸਤਾ ਸਕੂਲ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਖਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਵੀ ਸਕੂਲ ਪਹੁੰਚ ਗਏ ਹਨ | ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਸੀਪੀ ਸਾਊਥ ਚੰਦਨ ਚੌਧਰੀ ਨੇ ਦੱਸਿਆ ਕਿ ਸਕੂਲ ਨੂੰ 10:49 ‘ਤੇ ਬੰਬ ਪਲਾਂਟ ਬਾਰੇ ਮੇਲ ਮਿਲੀ ਸੀ। ਇਸੇ ਮੇਲ ਦੇ ਆਧਾਰ ‘ਤੇ ਸਕੂਲ ਪ੍ਰਸ਼ਾਸਨ ਨੇ ਫੋਨ ਕਰਕੇ ਸੂਚਨਾ ਦਿੱਤੀ। ਸਕੂਲ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਈ-ਮੇਲ ਰਾਹੀਂ ਸਕੂਲ ਦੇ ਅੰਦਰ ਬੰਬ ਪਲਾਂਟ ਬਾਰੇ ਦੱਸਿਆ ਗਿਆ ਹੈ। ਸਕੂਲ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਮੌਕੇ ‘ਤੇ ਬੰਬ ਸਕੁਐਡ ਦੀ ਟੀਮ ਸਕੂਲ ਦੀ ਪੂਰੀ ਇਮਾਰਤ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਅਜਿਹਾ ਕੋਈ ਬੰਬ ਨਹੀਂ ਮਿਲਿਆ ਹੈ।