Bihar

ਪਟਨਾ ਹਵਾਈ ਅੱਡੇ ‘ਤੇ ਬੰਬ ਹੋਣ ਦੀ ਸੂਚਨਾ, ਮੌਕੇ ‘ਤੇ ਪਹੁੰਚਿਆ ਬੰਬ ਸਕੁਐਡ ਦਸਤਾ

ਚੰਡੀਗ੍ਹੜ, 12 ਅਪ੍ਰੈਲ 2023: ਬਿਹਾਰ (Bihar) ਦੇ ਪਟਨਾ ਹਵਾਈ ਅੱਡੇ ‘ਤੇ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਸ ਨਾਲ ਹਵਾਈ ਅੱਡੇ ‘ਤੇ ਹੜਕੰਪ ਮਚ ਗਿਆ । ਇੱਥੇ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਬੰਬ ਸਕੁਐਡ ਹਵਾਈ ਅੱਡੇ ‘ਤੇ ਪਹੁੰਚ ਗਿਆ ਅਤੇ ਸਕੈਨਿੰਗ ਸ਼ੁਰੂ ਕਰ ਦਿੱਤੀ ਗਈ। ਹਵਾਈ ਅੱਡੇ ‘ਤੇ ਹਰ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸਾਰੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪਰ ਫਿਲਹਾਲ ਕੁਝ ਨਹੀਂ ਮਿਲਿਆ। ਉਡਾਣਾਂ ਆਪਣੇ ਨਿਰਧਾਰਤ ਸਮੇਂ ‘ਤੇ ਚੱਲ ਰਹੀਆਂ ਹਨ।

Scroll to Top