ਚੰਡੀਗੜ੍ਹ, 12 ਜੁਲਾਈ 2023: ਜੂਨ 2023 ਵਿੱਚ, ਸੀਪੀਆਈ ਅਧਾਰਤ ਪ੍ਰਚੂਨ ਮਹਿੰਗਾਈ (Retail inflation) ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸੀਪੀਈ ਪ੍ਰਚੂਨ ਮਹਿੰਗਾਈ ਤਿੰਨ ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਅੰਕੜਾ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੀਪੀਆਈ ਮਹਿੰਗਾਈ ਮਈ ਵਿੱਚ 4.31 ਫੀਸਦੀ ਦੇ ਮੁਕਾਬਲੇ ਜੂਨ ਵਿੱਚ 4.81 ਫੀਸਦੀ ਤੱਕ ਪਹੁੰਚ ਗਈ ਹੈ ।
ਜੂਨ ਵਿੱਚ ਸ਼ਹਿਰੀ ਮਹਿੰਗਾਈ ਦਰ 4.33% ਤੋਂ ਵਧ ਕੇ 4.96% ਹੋ ਗਈ ਜਦੋਂ ਕਿ ਪੇਂਡੂ ਮਹਿੰਗਾਈ ਦਰ 4.23% ਤੋਂ ਵਧ ਕੇ 4.72% ਹੋ ਗਈ। ਇਸ ਮਹੀਨੇ ਖੁਰਾਕੀ ਮਹਿੰਗਾਈ ਦਰ 2.96% ਤੋਂ ਵਧ ਕੇ 4.49% ਹੋ ਗਈ ਹੈ। ਇਸ ਵਾਰ ਪ੍ਰਚੂਨ ਮਹਿੰਗਾਈ ਵਧਣ ਦਾ ਵੱਡਾ ਕਾਰਨ ਸਬਜ਼ੀਆਂ ਦੀਆਂ ਕੀਮਤਾਂ ‘ਚ ਵਾਧਾ ਰਿਹਾ ਹੈ। ਸਬਜ਼ੀਆਂ ਦੇ ਮਾਮਲੇ ‘ਚ ਵੀ ਇਸ ਵਾਰ ਪ੍ਰਚੂਨ ਮਹਿੰਗਾਈ ਵਧੀ ਹੈ।