ਉਦਯੋਗ ਮੰਤਰੀ ਸੰਜੀਵ ਅਰੋੜਾ

ਉਦਯੋਗ ਮੰਤਰੀ ਸੰਜੀਵ ਅਰੋੜਾ ਵੱਲੋਂ ਐਗਜ਼ਿਬਿਸ਼ਨ ਸੈਂਟਰਾਂ, ਪਾਵਰ ਰੋਡਮੈਪ ਦੀ ਘੋਸ਼ਣਾ

ਚੰਡੀਗੜ੍ਹ, 18 ਨਵੰਬਰ 2025: ਅੰਮ੍ਰਿਤਸਰ ‘ਚ ਅੱਜ ਪੰਜਾਬ-ਕਨਫੈਡਰੇਸ਼ਨ ਆਫ ਇੰਡਿਆਨ ਇੰਡਸਟਰੀ (CII) ਨਾਰਦਰਨ ਰੀਜਨ ਦੀ ਰੀਜਨਲ ਕੌਂਸਲ ਬੈਠਕ ਦੌਰਾਨ ਪੰਜਾਬ ਸਰਕਾਰ ਨੇ ਉਦਯੋਗਿਕ ਸੁਧਾਰਾਂ, ਸੈਕਟਰ-ਵਾਈਜ਼ ਨੀਤੀ ਪਹਿਲਾਂ ਅਤੇ ਵੱਡੇ ਬੁਨਿਆਦੀ ਢਾਂਚੇ ਦੇ ਯੋਜਨਿਆਂ ਦਾ ਪ੍ਰਗਤੀਸ਼ੀਲ ਰੋਡਮੈਪ ਪੇਸ਼ ਕੀਤਾ |

ਇਸ ਮੌਕੇ ਸੀਆਈਆਈ ਨਾਰਦਰਨ ਰੀਜਨ ਦੀ ਚੇਅਰਪਰਸਨ ਮਿਸਿਜ ਅੰਜਲੀ ਸਿੰਘ ਨੇ ਕਿਹਾ ਕਿ ਪੰਜਾਬ ਤੇਜ਼ੀ ਨਾਲ ਉੱਚ-ਗੁਣਵੱਤਾ ਨਿਵੇਸ਼ਾਂ ਦਾ ਪਸੰਦੀਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਨੇ ਸੁਜਾਨ ਵੱਲੋਂ ਪੰਜਾਬ ਦੇ ਹਸਪਤਾਲਟੀ ਸੈਕਟਰ, ਖਾਸਕਰ ਅੰਮ੍ਰਿਤਸਰ ‘ਚ ₹150 ਕਰੋੜ ਦੇ ਨਿਵੇਸ਼ ਨੂੰ ਸੂਬੇ ਦੇ ਵਧਦੇ ਨਿਵੇਸ਼ ਮਾਹੌਲ ‘ਤੇ ਭਰੋਸੇ ਦੀ ਮਜ਼ਬੂਤ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਇਹ ਵੱਡਾ ਨਿਵੇਸ਼ ਪੰਜਾਬ ਦੇ ਪ੍ਰੀਮੀਅਮ ਟੂਰਿਜ਼ਮ ਸੈਕਟਰ ਨੂੰ ਮਜ਼ਬੂਤੀ ਦਿੰਦਾ ਹੈ। ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ‘ਈਜ਼ ਆਫ ਡੂੰਇੰਗ ਬਿਜ਼ਨਸ’ ਸੁਧਾਰਾਂ ਨਾਲ ਟੂਰਿਜ਼ਮ-ਅਧਾਰਿਤ ਨਿਵੇਸ਼ਾਂ ‘ਚ ਵੱਡੀ ਵਾਧੇ ਦੀ ਉਮੀਦ ਹੈ।”

ਮਿਸਿਜ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਪਲਬੱਧ ਲੈਂਡ ਬੈਂਕਾਂ ਦੀ ਸਰਗਰਮ ਤਰੀਕੇ ਨਾਲ ਬ੍ਰਾਂਡਿੰਗ ਕੀਤੀ ਜਾਵੇ, ਖੇਤੀਬਾੜੀ ਅਤੇ ਨਸ਼ਵਾਰ ਸਮਾਨ ਲਈ ਕੋਲਡ ਚੇਨ ਢਾਂਚਾ ਵਿਕਸਿਤ ਕੀਤਾ ਜਾਵੇ, ਵਿਰਾਸਤੀ ਸਥਾਨਾਂ ਨੂੰ ਟੂਰਿਜ਼ਮ ਲਈ ਚਿੰਨ੍ਹਤ ਕੀਤਾ ਜਾਵੇ ਅਤੇ ਸੂਬੇ ਦਾ ਬ੍ਰਾਂਡ ਐਂਬੈਸਡਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਖੰਗਾਲੀ ਜਾਵੇ।

ਕੌਂਸਲ ਨੂੰ ਸੰਬੋਧਨ ਕਰਦਿਆਂ ਕੈਬਿਨਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਮਜ਼ਬੂਤ, ਜ਼ਿੰਮੇਵਾਰ ਅਤੇ ਭਵਿੱਖ-ਕੇਂਦਰਿਤ ਉਦਯੋਗਿਕ ਮਾਹੌਲ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਪਸ਼ਟ ਅਤੇ ਸੁਧਾਰ-ਕੇਂਦਰਿਤ ਰੋਡਮੈਪ ਨਾਲ ਅੱਗੇ ਵੱਧ ਰਿਹਾ ਹੈ। ਅਸੀਂ 24 ਸੈਕਟਰੀਅਲ ਕਮੇਟੀਆਂ ਬਣਾਈਆਂ ਹਨ ਅਤੇ ਇੱਕ ਮਾਸਟਰ ਇੰਡਸਟਰੀਅਲ ਪਾਲਿਸੀ-ਹਰੇਕ ਮੁੱਖ ਸੈਕਟਰ ਲਈ ਵਿਸ਼ੇਸ਼ ਨੀਤੀਆਂ ਸਮੇਤ-ਛੇਤੀ ਜਾਰੀ ਕੀਤੀ ਜਾਵੇਗੀ, ਜਿਸ ਨਾਲ ਨਿਵੇਸ਼ਕਾਂ ਨੂੰ ਲੰਬੇ ਸਮੇਂ ਦੀ ਸਪਸ਼ਟਤਾ ਮਿਲੇਗੀ।

ਕੈਬਿਨਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ 2035 ਤੱਕ ਦੀ ਭਵਿੱਖੀ ਊਰਜਾ ਲੋੜਾਂ ਬਾਰੇ ਵਿਸਤ੍ਰਿਤ ਪਾਵਰ ਯੋਜਨਾ ਤਿਆਰ ਕਰ ਰਿਹਾ ਹੈ, ਜਿਸ ‘ਚ ਥਰਮਲ ਅਤੇ ਨਵੀਕਰਣਯੋਗ ਸਰੋਤਾਂ ਦਾ ਸੰਭਾਵੀ ਮਿਕਸ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਅਤੇ ਲੁਧਿਆਣਾ ‘ਚ ਦੋ ਨਵੇਂ ਐਗਜ਼ਿਬਿਸ਼ਨ ਸੈਂਟਰਾਂ ਲਈ ਜ਼ਮੀਨ ਚਿੰਨ੍ਹਤ ਕੀਤੀ ਹੈ ਅਤੇ ਟੈਂਡਰਿੰਗ ਸ਼ੁਰੂ ਕੀਤੀ ਜਾ ਚੁੱਕੀ ਹੈ। ਅੰਮ੍ਰਿਤਸਰ ‘ਚ ਤੀਜੇ ਐਗਜ਼ਿਬਿਸ਼ਨ ਸੈਂਟਰ ਦੀ ਯੋਜਨਾ ਹੈ, ਜਿਸ ਲਈ ਜ਼ਮੀਨ ਦੀ ਪਛਾਣ ਜਾਰੀ ਹੈ।

ਕੈਬਿਨਟ ਮੰਤਰੀ ਨੇ ‘ਰਾਈਟ ਟੂ ਬਿਜ਼ਨਸ’ ਐਕਟ ਅਧੀਨ ਜਾਰੀ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗ੍ਰੀਨ ਸ਼੍ਰੇਣੀ ਅਤੇ ਕੁਝ ਔਰੇਂਜ ਸ਼੍ਰੇਣੀ ਦੀਆਂ ਉਦਯੋਗਿਕ ਇਕਾਈਆਂ ਨੂੰ ਕੇਵਲ ਪੰਜ ਦਿਨਾਂ ‘ਚ ਮਨਜ਼ੂਰੀਆਂ ਮਿਲ ਜਾਣਗੀਆਂ।

ਲੋਜਿਸਟਿਕਸ ਅਤੇ ਕਨੈਕਟੀਵਿਟੀ ਬਾਰੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ‘ਚ ਇਸ ਵੇਲੇ 10 ICDs, ਦੋ ਫ੍ਰੇਟ ਕੰਟੇਨਰ ਸਟੇਸ਼ਨ, ਦੋ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਅਡੰਪੁਰ ਦਾ ਚੱਲਦਾ ਹਵਾਈ ਅੱਡਾ ਮੌਜੂਦ ਹੈ। ਆਉਣ ਵਾਲਾ ਹਲਵਾਰਾ ਹਵਾਈ ਅੱਡਾ ਰਾਜ ਦੇ ਲੋਜਿਸਟਿਕ ਨੈੱਟਵਰਕ ਨੂੰ ਹੋਰ ਮਜ਼ਬੂਤ ਕਰੇਗਾ।

Read More: ਮੋਹਾਲੀ ਸ਼ਹਿਰ ਆਈਟੀ ਸੈਕਟਰ ਦੇ ਹੱਬ ਵਜੋਂ ਉੱਭਰਿਆ: ਸੰਜੀਵ ਅਰੋੜਾ

Scroll to Top