ਚੰਡੀਗੜ੍ਹ, 15 ਮਾਰਚ 2025: ਇੰਡਸਇੰਡ ਬੈਂਕ (IndusInd Bank) ‘ਚ ਚੱਲ ਰਹੇ ਸੰਕਟ ਦੇ ਵਿਚਕਾਰ ਦੇਸ਼ ਦੇ ਕੇਂਦਰੀ ਬੈਂਕ, ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ‘ਚ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇੰਡਸਇੰਡ ਬੈਂਕ ਵਿੱਤੀ ਤੌਰ ‘ਤੇ ਸਥਿਰ ਹੈ ਅਤੇ ਬੈਂਕ ਕੋਲ ਲੋੜੀਂਦੀ ਪੂੰਜੀ ਹੈ, ਇਸ ਲਈ ਜਮ੍ਹਾਂਕਰਤਾਵਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਰਿਜ਼ਰਵ ਬੈਂਕ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਬੈਂਕ ਦੇ ਵਿੱਤੀ ਨਤੀਜਿਆਂ ਦੀ ਸਮੀਖਿਆ ਆਡੀਟਰ ਦੁਆਰਾ ਕੀਤੀ ਗਈ, ਜਿਸ ਤੋਂ ਪਤਾ ਚੱਲਿਆ ਕਿ ਬੈਂਕ ਕੋਲ 31 ਦਸੰਬਰ, 2024 ਨੂੰ ਖਤਮ ਹੋਈ ਤਿਮਾਹੀ ‘ਚ ਲੋੜੀਂਦੀ ਪੂੰਜੀ ਹੈ ਅਤੇ ਇਸਦਾ ਪੂੰਜੀ ਢੁਕਵਾਂ ਅਨੁਪਾਤ 16.46 ਪ੍ਰਤੀਸ਼ਤ ਹੈ, ਜਦੋਂ ਕਿ ਪ੍ਰੋਵੀਜ਼ਨ ਕਵਰੇਜ ਅਨੁਪਾਤ 70.20 ਪ੍ਰਤੀਸ਼ਤ ਹੈ।
ਰਿਜ਼ਰਵ ਬੈਂਕ ਦੇ ਅਨੁਸਾਰ, 9 ਮਾਰਚ, 2025 ਤੱਕ ਇੰਡਸਇੰਡ ਬੈਂਕ ਦਾ ਲਿਕਡਿਟੀ ਕਵਰੇਜ ਅਨੁਪਾਤ 113 ਪ੍ਰਤੀਸ਼ਤ ਹੈ, ਜਦੋਂ ਕਿ ਰੈਗੂਲੇਟਰੀ ਨਿਯਮਾਂ ਦੇ ਤਹਿਤ ਇਹ 100 ਪ੍ਰਤੀਸ਼ਤ ਹੋਣਾ ਚਾਹੀਦਾ ਹੈ।
ਜਿਕਰਯੋਗ ਹੈ ਕਿ ਇੰਡਸਇੰਡ ਬੈਂਕ (IndusInd Bank) ਨੂੰ ਬੀਤੇ ਮੰਗਲਵਾਰ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਇਸਦੇ ਸ਼ੇਅਰ 25 ਫੀਸਦੀ ਡਿੱਗ ਕੇ 52 ਹਫ਼ਤਿਆਂ ਦੇ ਹੇਠਲੇ ਪੱਧਰ 674.55 ਰੁਪਏ ‘ਤੇ ਪਹੁੰਚ ਗਏ ਸਨ।
ਇਹ ਭਾਰੀ ਗਿਰਾਵਟ ਬੈਂਕ ਵੱਲੋਂ ਆਪਣੇ ਡੈਰੀਵੇਟਿਵਜ਼ ਅਕਾਊਂਟਿੰਗ ‘ਚ ਵਿਗਾੜਾਂ ਦਾ ਖੁਲਾਸਾ ਕਰਨ ਤੋਂ ਬਾਅਦ ਆਈ, ਜਿਸ ਨਾਲ ਨਿਵੇਸ਼ਕਾਂ ਅਤੇ ਵਿਸ਼ਲੇਸ਼ਕਾਂ ਵਿੱਚ ਚਿੰਤਾਵਾਂ ਵਧ ਗਈਆਂ ਸਨ। ਇਹ ਮਾਰਚ 2020 ਤੋਂ ਬਾਅਦ ਇੰਡਸਲੈਂਡ ਬੈਂਕ ਦੇ ਸ਼ੇਅਰਾਂ ‘ਚ ਸਭ ਤੋਂ ਵੱਡੀ ਗਿਰਾਵਟ ਸੀ।
ਵਿਸ਼ਲੇਸ਼ਕਾਂ ਨੇ ਸੰਭਾਵੀ ਕਮਾਈ ‘ਚ ਕਮੀ ਦੀ ਚਿਤਾਵਨੀ ਦਿੱਤੀ ਸੀ ਅਤੇ ਕਮਜ਼ੋਰ ਅੰਦਰੂਨੀ ਨਿਯੰਤਰਣਾਂ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਸਨ।
Read More: IndusInd Bank Share: ਇੰਡਸਇੰਡ ਬੈਂਕ ਨੂੰ ਵੱਡਾ ਝਟਕਾ, ਸਟਾਕ ਮਾਰਕੀਟ ‘ਚ 25 ਫੀਸਦੀ ਸ਼ੇਅਰ ਡਿੱਗੇ