Indonesia

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੀ PM ਮੋਦੀ ਨਾਲ ਮੁਲਾਕਾਤ, ਦੋਵਾਂ ਦੇਸ਼ਾਂ ਵਿਚਾਲੇ ਹੋਏ ਅਹਿਮ ਸਮਝੌਤੇ

ਚੰਡੀਗੜ੍ਹ, 25 ਜਨਵਰੀ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਇੰਡੋਨੇਸ਼ੀਆ (Indonesia) ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ (Prabowo Subianto) ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਅਹਿਮ ਸਮਝੌਤੇ ਹੋਏ ਹਨ| ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਬੋਵੋ ਦਾ ਨਿੱਘਾ ਸਵਾਗਤ ਕੀਤਾ |

ਰਾਸ਼ਟਰਪਤੀ ਪ੍ਰਬੋਵੋ ਸ਼ਨੀਵਾਰ ਸਵੇਰੇ ਰਾਸ਼ਟਰਪਤੀ ਭਵਨ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਗਾਰਡ ਆਫ਼ ਆਨਰ ਨਾਲ ਕੀਤਾ ਗਿਆ। ਫਿਰ ਪ੍ਰਬੋਵੋ ਨੇ ਇੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਰੱਖਿਆ ਅਤੇ ਵਪਾਰਕ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ ਗਈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵਿੱਟਰ ‘ਤੇ ਪੋਸਟ ਕੀਤਾ ਕਿ ਦੋਵਾਂ ਆਗੂਆਂ ਵਿਚਕਾਰ ਹੋਈ ਚਰਚਾ ਭਾਰਤ ਅਤੇ ਇੰਡੋਨੇਸ਼ੀਆ (India) ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰੇਗੀ। ਜੈਸਵਾਲ ਨੇ ਇਸਨੂੰ ਭਾਰਤ ਦੀ ‘ਐਕਟ ਈਸਟ’ ਨੀਤੀ ਦੇ ਇੱਕ ਮਹੱਤਵਪੂਰਨ ਭਾਈਵਾਲ ਨਾਲ ਸਬੰਧਾਂ ‘ਚ ਇੱਕ ਕਦਮ ਦੱਸਿਆ।

ਇਸਦੇ ਨਾਲ ਹੀ ਭਾਰਤ ਅਤੇ ਇੰਡੋਨੇਸ਼ੀਆ (Indonesia) ਵਿਚਾਲੇ ਰੱਖਿਆ ਸਹਿਯੋਗ ਵਧਾਉਣ ਲਈ, ਰੱਖਿਆ ਨਿਰਮਾਣ ਅਤੇ ਸਪਲਾਈ ਲੜੀ ‘ਤੇ ਮਿਲ ਕੇ ਕੰਮ ਕਰਨਾ, ਦੋਵੇਂ ਦੇਸ਼ ਸਮੁੰਦਰੀ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਅੱ.ਤ.ਵਾ.ਦ ਵਿਰੋਧੀ ਖੇਤਰਾਂ ‘ਚ ਸਹਿਯੋਗ, ਫਿਨਟੈੱਕ, ਆਰਟੀਫੀਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਵ੍ ਥਿੰਗਜ਼ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਰਗੇ ਖੇਤਰਾਂ ‘ਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ‘ਤੇ ਸਹਿਮਤੀ, ਭਾਰਤ ਇੰਡੋਨੇਸ਼ੀਆ ਨਾਲ ਸਿਹਤ ਅਤੇ ਖੁਰਾਕ ਸੁਰੱਖਿਆ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨਾ , ਦੋਵਾਂ ਦੇਸ਼ਾਂ ਦੀਆਂ ਆਫ਼ਤ ਪ੍ਰਬੰਧਨ ਏਜੰਸੀਆਂ ਸੰਯੁਕਤ ਅਭਿਆਸ ਅਤੇ ਭਾਰਤ ਇੰਡੋਨੇਸ਼ੀਆ ਦੇ ਪ੍ਰਮਬਨਨ ਹਿੰਦੂ ਮੰਦਰ ਦੀ ਸੰਭਾਲ ‘ਚ ਸਹਿਯੋਗ ਕਰਨ ‘ਤੇ ਸਮਝੌਤਾ ਹੋਇਆ ਹੈ |

Read More: ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਭਾਰਤ ਨੂੰ ਸੌਂਪੀ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ

Scroll to Top