ਇੰਡੋਨੇਸ਼ੀਆ, 09 ਦਸੰਬਰ 2025: Indonesia Fire Incident News: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਕੇਮਾਯੋਰਨ ਖੇਤਰ ‘ਚ ਮੰਗਲਵਾਰ ਦੁਪਹਿਰ ਨੂੰ ਇੱਕ ਸੱਤ ਮੰਜ਼ਿਲਾ ਦਫ਼ਤਰ ਦੀ ਇਮਾਰਤ ‘ਚ ਭਿਆਨਕ ਅੱਗ ਲੱਗ ਗਈ। ਖ਼ਬਰਾਂ ਮੁਤਾਬਕ ਘੱਟੋ-ਘੱਟ 20 ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਅਤੇ ਇਮਾਰਤ ਦੇ ਅੰਦਰ ਬਚਾਅ ਅਤੇ ਖੋਜ ਕਾਰਜ ਜਾਰੀ ਹਨ। ਇਸ ਜਾਣਕਾਰੀ ਦੀ ਪੁਸ਼ਟੀ ਕੇਂਦਰੀ ਜਕਾਰਤਾ ਪੁਲਿਸ ਨੇ ਕੀਤੀ।
ਪੁਲਿਸ ਦੇ ਮੁਤਾਬਕ ਅੱਗ ਦੁਪਹਿਰ ਦੇ ਕਰੀਬ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਲੱਗੀ ਅਤੇ ਹੌਲੀ-ਹੌਲੀ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ। ਅੱਗ ਲੱਗਣ ਦੇ ਸਮੇਂ ਬਹੁਤ ਸਾਰੇ ਕਰਮਚਾਰੀ ਦੁਪਹਿਰ ਦਾ ਖਾਣਾ ਖਾ ਰਹੇ ਸਨ, ਜਦੋਂ ਕਿ ਕੁਝ ਦਫਤਰ ਤੋਂ ਬਾਹਰ ਚਲੇ ਗਏ ਸਨ।
ਜਕਾਰਤਾ ਆਫ਼ਤ ਪ੍ਰਬੰਧਨ ਏਜੰਸੀ (ਬੀਪੀਬੀਡੀ) ਦੇ ਮੁਖੀ ਇਸਾਨਾਵਾ ਅਡਜੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਅਧਿਕਾਰੀਆਂ ਨੇ ਅੱਗ ਬੁਝਾਉਣ ਲਈ 28 ਫਾਇਰ ਟਰੱਕ ਅਤੇ 101 ਕਰਮਚਾਰੀ ਤਾਇਨਾਤ ਕੀਤੇ। ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਪਛਾਣ ਅਤੇ ਇਲਾਜ ਲਈ ਪੂਰਬੀ ਜਕਾਰਤਾ ਦੇ ਕ੍ਰਾਮਤ ਜਾਤੀ ਪੁਲਿਸ ਹਸਪਤਾਲ ਲਿਜਾਇਆ ਗਿਆ।
ਇਹ ਇਮਾਰਤ ਟੈਰਾ ਡਰੋਨ ਇੰਡੋਨੇਸ਼ੀਆ ਦਾ ਮੁੱਖ ਦਫਤਰ ਹੈ, ਇੱਕ ਕੰਪਨੀ ਜੋ ਮਾਈਨਿੰਗ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ‘ਚ ਗਾਹਕਾਂ ਨੂੰ ਹਵਾਈ ਸਰਵੇਖਣ ਡਰੋਨ ਸੇਵਾਵਾਂ ਪ੍ਰਦਾਨ ਕਰਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਕਾਰਜ ਪੂਰੇ ਹੋਣ ਤੱਕ ਇਮਾਰਤ ਪੂਰੀ ਤਰ੍ਹਾਂ ਸੀਲ ਰਹੇਗੀ।
Read More: ਬ੍ਰਾਜ਼ੀਲ ‘ਚ UN ਜਲਵਾਯੂ ਸੰਮੇਲਨ ਵਾਲੀ ਥਾਂ ‘ਤੇ ਲੱਗੀ ਅੱ.ਗ, ਭਾਰਤ ਦੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਵੀ ਸਨ ਮੌਜੂਦ




