July 7, 2024 6:58 pm
Pancheshwar

ਭਾਰਤ-ਨੇਪਾਲ ਪੰਚੇਸ਼ਵਰ ਪਾਵਰ ਪਲਾਂਟ ਪ੍ਰੋਜੈਕਟ ਦੀ ਡੀਪੀਆਰ ਨੂੰ ਦੇਣਗੇ ਅੰਤਿਮ ਰੂਪ

ਚੰਡੀਗੜ੍ਹ, 08 ਜੁਲਾਈ 2023: ਨੇਪਾਲ ਦੇ ਪ੍ਰਧਾਨ ਮੰਤਰੀ ਕਮਲ ਪੁਸ਼ਪ ਦਹਿਲ ਪ੍ਰਚੰਡ ਨੇ ਹਾਲ ਹੀ ਵਿੱਚ ਭਾਰਤ ਦਾ ਦੌਰਾ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੀਐਮ ਮੋਦੀ ਤੋਂ ਮਿਲੇ ਸਮਰਥਨ ਦੀ ਸ਼ਲਾਘਾ ਕੀਤੀ। ਪ੍ਰਚੰਡ ਤੋਂ ਪਹਿਲਾਂ ਭਾਰਤ ਅਤੇ ਨੇਪਾਲ ਵਿਚਾਲੇ ਕਈ ਮੁੱਦਿਆਂ ‘ਤੇ ਮਤਭੇਦ ਵੀ ਸਾਹਮਣੇ ਆਏ ਸਨ। ਪਰ ਹੁਣ ਨੇਪਾਲ ਅਤੇ ਭਾਰਤ ਨੇ ਮਹਾਕਾਲੀ ਨਦੀ ਦੀ ਸਰਹੱਦ ‘ਤੇ ਪ੍ਰਸਤਾਵਿਤ 6,480 ਮੈਗਾਵਾਟ ਪੰਚੇਸ਼ਵਰ (Pancheshwar) ਪਾਵਰ ਪ੍ਰੋਜੈਕਟ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਨੂੰ ਅੰਤਿਮ ਰੂਪ ਦੇਣ ਲਈ ਮਾਹਰਾਂ ਦੀ ਮੀਟਿੰਗ ਕਰਨ ਲਈ ਸਹਿਮਤੀ ਦਿੱਤੀ ਹੈ।

ਇੱਕ ਰਿਪੋਰਟ ਦੇ ਅਨੁਸਾਰ, ਨੇਪਾਲ ਦੇ ਪੋਖਰਾ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਈ ਪੰਚੇਸ਼ਵਰ ਵਿਕਾਸ ਅਥਾਰਟੀ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੌਰਾਨ ਇਸ ‘ਤੇ ਸਹਿਮਤੀ ਬਣੀ। ਨੇਪਾਲ ਦੇ ਊਰਜਾ, ਜਲ ਸਰੋਤ ਅਤੇ ਸਿੰਚਾਈ ਮੰਤਰਾਲੇ ਦੇ ਬੁਲਾਰੇ ਮਧੂ ਭੇਟੂਵਾਲ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਸ ਮੀਟਿੰਗ ਵਿੱਚ ਮਾਹਿਰਾਂ ਦੀ ਟੀਮ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਗਿਆ ਜੋ ਮਾਰਚ ਵਿੱਚ ਖਤਮ ਹੋ ਗਈ ਸੀ।