Site icon TheUnmute.com

ਇੰਡੀਗੋ ਨੇ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਈ, ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਉਡਾਣ ਹੋਵੇਗੀ ਸ਼ੁਰੂ

IndiGo

ਚੰਡੀਗੜ੍ਹ 30 ਜਨਵਰੀ 2023: ਏਅਰਲਾਈਨਜ਼ ਇੰਡੀਗੋ (IndiGo) ਵਲੋਂ ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਉਣ ਦਾ ਫੈਸਲਾ ਲਿਆ ਹੈ। ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਉਡਾਣਾਂ ਆਉਂਦੀਆਂ ਸਨ। ਇੰਡੀਗੋ ਨੇ ਇਸ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਇੰਡੀਗੋ (IndiGo) ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 23 ਫਰਵਰੀ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਉਡਾਣ ਭਰੇਗੀ। ਇਸ ਤੋਂ ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰਦੀ ਸੀ। ਦੋਵਾਂ ਸ਼ਹਿਰਾਂ ਵਿਚਾਲੇ ਇਹ ਸਫਰ ਕਰੀਬ ਡੇਢ ਘੰਟੇ ਦਾ ਹੈ ।

ਇੰਡੀਗੋ ਦੀ ਵੈੱਬਸਾਈਟ ਮੁਤਾਬਕ ਇਹ ਫਲਾਈਟ ਰੋਜ਼ਾਨਾ ਸਵੇਰੇ 7:05 ਵਜੇ ਟੇਕ ਆਫ ਕਰੇਗੀ | ਸਫਰ ਪੂਰਾ ਕਰਨ ਤੋਂ ਬਾਅਦ ਫਲਾਈਟ 8:35 ‘ਤੇ ਅੰਮ੍ਰਿਤਸਰ ਉਤਰੇਗੀ। ਇਹ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਪਹਿਰ 12:15 ਵਜੇ ਉਡਾਣ ਭਰੇਗੀ। 1:30 ਘੰਟੇ ਦਾ ਸਫਰ ਕਰਨ ਤੋਂ ਬਾਅਦ ਫਲਾਈਟ 1:45 ‘ਤੇ ਲਖਨਊ ਪਹੁੰਚੇਗੀ।

Exit mobile version