ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਲੇਹ ਜਾ ਰਹੀ ਇੰਡੀਗੋ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ

ਦਿੱਲੀ, 19 ਜੂਨ 2025: ਦਿੱਲੀ ਤੋਂ ਲੇਹ ਜਾ ਰਹੀ ਇੰਡੀਗੋ (Indigo flight) ਦੀ ਇੱਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਕਰਵਾਈ ਗਈ ਹੈ। ਜਹਾਜ਼ ‘ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਪਾਇਲਟ ਦੀ ਸੂਚਨਾ ‘ਤੇ ਜਹਾਜ਼ ਨੂੰ ਵਾਪਸ ਦਿੱਲੀ ਲਿਆਂਦਾ ਗਿਆ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਨਾਲ ਯਾਤਰੀਆਂ ਨੂੰ ਘਬਰਾਹਟ ਹੋਣ ਲੱਗੀ। ਬਾਅਦ ‘ਚ ਯਾਤਰੀਆਂ ਲਈ ਇੱਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।

ਇਸ ਸੰਬੰਧੀ ਇੰਡੀਗੋ ਏਅਰਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਲੇਹ ਜਾ ਰਹੀ ਇੰਡੀਗੋ ਦੀ ਉਡਾਣ (Indigo flight) 6E 2006 ‘ਚ ਤਕਨੀਕੀ ਖਰਾਬੀ ਆਈ, ਜਿਸ ਨੂੰ ਲੇਹ ‘ਚ ਉਤਰਨ ਲਈ ਸੰਚਾਲਨ ਪਾਬੰਦੀਆਂ ਕਾਰਨ ਜਹਾਜ਼ ਨੂੰ ਦਿੱਲੀ ਵਾਪਸ ਜਾਣਾ ਪਿਆ। ਜਹਾਜ਼ ਦਾ ਸੰਚਾਲਨ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਰੱਖ-ਰਖਾਅ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਯਾਤਰੀਆਂ ਨੂੰ ਲੇਹ ਲਿਜਾਣ ਲਈ ਇੱਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਦੇ ਮੰਗਲਵਾਰ ਨੂੰ ਇੱਕ ਇੰਜਣ ‘ਚ ਤਕਨੀਕੀ ਖਰਾਬੀ ਆ ਗਈ ਸੀ। ਇਸ ਕਾਰਨ, ਕੋਲਕਾਤਾ ਹਵਾਈ ਅੱਡੇ ‘ਤੇ ਜਹਾਜ਼ ਦੇ ਨਿਰਧਾਰਤ ਰੁਕਣ ਦੌਰਾਨ ਯਾਤਰੀਆਂ ਨੂੰ ਉਤਾਰਨਾ ਪਿਆ।

ਡ੍ਰੀਮਲਾਈਨਰ ਜਹਾਜ਼ AI180 ਸਮੇਂ ਸਿਰ (ਦੁਪਹਿਰ 12.45 ਵਜੇ) ਹਵਾਈ ਅੱਡੇ ‘ਤੇ ਪਹੁੰਚਿਆ, ਪਰ ਖੱਬੇ ਇੰਜਣ ‘ਚ ਤਕਨੀਕੀ ਖਰਾਬੀ ਕਾਰਨ ਉਡਾਣ ‘ਚ ਦੇਰੀ ਹੋ ਗਈ। ਸਵੇਰੇ 5.20 ਵਜੇ ਦੇ ਕਰੀਬ, ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ ਗਿਆ। ਜਹਾਜ਼ ਦੇ ਕਪਤਾਨ ਨੇ ਯਾਤਰੀਆਂ ਨੂੰ ਦੱਸਿਆ ਕਿ ਇਹ ਫੈਸਲਾ ਉਡਾਣ ਸੁਰੱਖਿਆ ਲਈ ਲਿਆ ਗਿਆ ਹੈ।

Read More: Kedarnath News: ਕੇਦਾਰਨਾਥ ਜਾ ਰਹੇ ਹੈਲੀਕਾਪਟਰ ਦੀ ਸੜਕ ‘ਤੇ ਐਮਰਜੈਂਸੀ ਲੈਂਡਿੰਗ

Scroll to Top