ਦੇਸ਼, 05 ਦਸੰਬਰ 2025: Indigo Crisis: ਹਵਾਬਾਜ਼ੀ ਖੇਤਰ ‘ਚ ਇੱਕ ਵੱਡੇ ਕਦਮ ‘ਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਚਾਲਕ ਦਲ ਦੇ ਮੈਂਬਰਾਂ ਲਈ ਹਫਤਾਵਾਰੀ ਆਰਾਮ ਸੰਬੰਧੀ ਆਪਣੇ ਹਾਲੀਆ ਸਖ਼ਤ ਦਿਸ਼ਾ-ਨਿਰਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਹੈ।
ਰੈਗੂਲੇਟਰੀ ਸੰਸਥਾ ਦਾ ਇਹ ਫੈਸਲਾ ਦੇਸ਼ ਦੀਆਂ ਵੱਖ-ਵੱਖ ਏਅਰਲਾਈਨਾਂ ਲਈ ਇੱਕ ਵੱਡੀ ਰਾਹਤ ਵਜੋਂ ਆਇਆ ਹੈ, ਜੋ ਇਨ੍ਹਾਂ ਨਿਯਮਾਂ ਕਾਰਨ ਲਗਾਤਾਰ ਵਿਹਾਰਕ ਸੰਚਾਲਨ ਮੁਸ਼ਕਲਾਂ ਦਾ ਹਵਾਲਾ ਦੇ ਰਹੀਆਂ ਸਨ। ਡੀਜੀਸੀਏ ਨੇ ਸਪੱਸ਼ਟ ਕੀਤਾ ਕਿ ਇਹ ਕਦਮ ਏਅਰਲਾਈਨਾਂ ਦੀਆਂ ਮੰਗਾਂ ਦੇ ਜਵਾਬ ਵਿੱਚ ਲਿਆ ਗਿਆ ਹੈ ਤਾਂ ਜੋ ਸੰਚਾਲਨ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
FDTL ਨਿਯਮਾਂ ਦੇ ਦੂਜੇ ਪੜਾਅ ਨੇ ਏਅਰਲਾਈਨਾਂ ਨੂੰ ਪਾਇਲਟਾਂ ਨੂੰ ਪ੍ਰਤੀ ਹਫ਼ਤੇ 48 ਘੰਟੇ ਆਰਾਮ, ਜਾਂ ਹਫ਼ਤਾਵਾਰੀ ਦੋ ਦਿਨ ਆਰਾਮ ਪ੍ਰਦਾਨ ਕਰਨ ਦਾ ਹੁਕਮ ਦਿੱਤਾ। ਇਸ ਪਾਬੰਦੀ ਨੇ ਕਿਸੇ ਵੀ ਛੁੱਟੀ ਨੂੰ ਹਫ਼ਤਾਵਾਰੀ ਆਰਾਮ ਵਿੱਚ ਗਿਣਨ ਤੋਂ ਵਰਜਿਆ। DGCA ਨੇ ਪਾਇਲਟਾਂ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਨੂੰ ਲਗਾਤਾਰ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਤੋਂ ਵੀ ਵਰਜਿਆ।
ਨਵੇਂ ਨਿਯਮਾਂ ਵਿੱਚ ਵੱਖਰੇ ਹਫ਼ਤਾਵਾਰੀ ਆਰਾਮ ਅਤੇ ਛੁੱਟੀਆਂ ਦੀ ਵਿਵਸਥਾ ਕੀਤੀ ਗਈ ਸੀ। ਇਹ ਨਿਯਮ ਪਾਇਲਟਾਂ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਵਿੱਚ ਥਕਾਵਟ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਸੀ। ਹਾਲਾਂਕਿ, ਚਾਲਕ ਦਲ ਦੇ ਮੈਂਬਰਾਂ ਨੂੰ ਹੁਣ ਪਹਿਲਾਂ ਵਾਂਗ ਪ੍ਰਤੀ ਹਫ਼ਤੇ ਲਗਾਤਾਰ 36 ਘੰਟੇ ਆਰਾਮ ਮਿਲੇਗਾ।
ਦਰਅਸਲ, ਡੀਜੀਸੀਏ ਨੇ ਪਹਿਲਾਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਹਫਤਾਵਾਰੀ ਆਰਾਮ ਦੇ ਬਦਲੇ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ। ਇਹ ਨਿਯਮ ਪਾਇਲਟਾਂ ਅਤੇ ਕੈਬਿਨ ਕਰੂ ਵਿੱਚ ਥਕਾਵਟ ਨੂੰ ਘਟਾਉਣ ਲਈ ਸੀ, ਪਰ ਏਅਰਲਾਈਨਾਂ ਨੇ ਕਿਹਾ ਕਿ ਇਹ ਰੋਸਟਰ ਪ੍ਰਬੰਧਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਡਾਣ ਸੰਚਾਲਨ ‘ਚ ਵਿਘਨ ਪਾ ਰਿਹਾ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਚਾਲਕ ਦਲ ਦੇ ਮੈਂਬਰਾਂ ਲਈ ਹਫ਼ਤਾਵਾਰੀ ਆਰਾਮ ਸੰਬੰਧੀ ਸਾਰੇ ਆਪਰੇਟਰਾਂ ਨੂੰ ਦਿੱਤੇ ਆਪਣੇ ਨਿਰਦੇਸ਼ ਵਾਪਸ ਲੈਂਦਿਆਂ ਇਹ ਨਵਾਂ ਨੋਟੀਫਿਕੇਸ਼ਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਇਲਟਾਂ ਅਤੇ ਚਾਲਕ ਦਲ ਦੀ ਘਾਟ ਕਾਰਨ ਹਜ਼ਾਰਾਂ ਇੰਡੀਗੋ ਯਾਤਰੀ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ। ਪੀਟੀਆਈ ਦੇ ਅਨੁਸਾਰ, ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਇੰਡੀਗੋ ਉਡਾਣਾਂ ‘ਚ ਵਿਘਨ ਦੇ ਵਿਚਕਾਰ ਕਈ ਏਅਰਲਾਈਨਾਂ ਲਈ ਉਡਾਣ ਕਿਰਾਏ ਦੇ ਨਿਯਮਾਂ ‘ਚ ਢਿੱਲ ਦਿੱਤੀ ਹੈ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਪਾਇਲਟਾਂ ਨੂੰ ਛੁੱਟੀ ਦੀ ਜਗ੍ਹਾ ਹਫਤਾਵਾਰੀ ਆਰਾਮ ਦੀ ਆਗਿਆ ਦਿੱਤੀ ਹੈ।
ਡੀਜੀਸੀਏ ਦੇ ਬਿਆਨ ‘ਚ ਕਿਹਾ ਗਿਆ ਹੈ, “ਚੱਲ ਰਹੇ ਸੰਚਾਲਨ ਰੁਕਾਵਟਾਂ ਅਤੇ ਵੱਖ-ਵੱਖ ਏਅਰਲਾਈਨਾਂ ਤੋਂ ਪ੍ਰਾਪਤ ਬੇਨਤੀਆਂ ਦੇ ਮੱਦੇਨਜ਼ਰ, ਕਾਰਜਾਂ ਦੀ ਨਿਰੰਤਰਤਾ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਬੰਧਤ ਪੈਰੇ ‘ਚ ਨਿਰਦੇਸ਼ ਕਿ ਹਫਤਾਵਾਰੀ ਆਰਾਮ ਦੀ ਮਿਆਦ ਲਈ ਕੋਈ ਛੁੱਟੀ ਨਹੀਂ ਬਦਲੀ ਜਾ ਸਕਦੀ, ਉਸ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਜਾਂਦਾ ਹੈ…”
Read More: ਇੰਡੀਗੋ ਦੀ ਅਸਫਲਤਾ ਕੇਂਦਰ ਸਰਕਾਰ ਦੇ ਏਕਾਧਿਕਾਰ ਮਾਡਲ ਦੀ ਕੀਮਤ: ਰਾਹੁਲ ਗਾਂਧੀ




