ਦੇਸ਼, 12 ਦਸੰਬਰ 2025: ਭਾਰਤ ਦੀ ਸਭ ਤੋਂ ਵੱਡੀ ਅਤੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ, ਪਿਛਲੇ ਕੁਝ ਦਿਨਾਂ ਤੋਂ ਆਪਣੇ ਇਤਿਹਾਸ ਦੇ ਸਭ ਤੋਂ ਮੁਸ਼ਕਿਲ ਦੌਰ ‘ਚੋਂ ਲੰਘ ਰਹੀ ਹੈ। ਰੋਜ਼ਾਨਾ ਲਗਭੱਗ 2,300 ਉਡਾਣਾਂ ਚਲਾਉਂਦੀ ਹੈ ਅਤੇ ਘਰੇਲੂ ਹਵਾਬਾਜ਼ੀ ਬਾਜ਼ਾਰ ਦੇ 60% ਤੋਂ ਵੱਧ ਹਿੱਸੇਦਾਰੀ ਕਰਦੀ ਹੈ, ਮੌਜੂਦਾ ਸੰਕਟ ਤੋਂ ਬਾਅਦ ਏਅਰਲਾਈਨ ਦਾ ਮਾਰਕੀਟ ਕੈਪ ਲਗਭੱਗ ₹21,000 ਕਰੋੜ ਘਟ ਗਿਆ ਹੈ।
ਇਸ ਦੌਰਾਨ ਇੰਡੀਗੋ ਦੇ ਸੰਚਾਲਨ ਸੰਕਟ ਦੇ 11ਵੇਂ ਦਿਨ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਇੱਕ ਵੱਡਾ ਕਦਮ ਚੁੱਕਿਆ ਹੈ। DGCA ਨੇ ਚਾਰ ਫਲਾਈਟ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
DGCA ਵੱਲੋਂ ਇਹ ਕਾਰਵਾਈ ਇੰਡੀਗੋ ਵੱਲੋਂ ਵੀਰਵਾਰ ਨੂੰ ਹਾਲੀਆ ਸੰਕਟ ਤੋਂ ਪ੍ਰਭਾਵਿਤ ਯਾਤਰੀਆਂ ਲਈ ਵਾਧੂ ਮੁਆਵਜ਼ੇ ਦਾ ਐਲਾਨ ਕਰਨ ਤੋਂ ਬਾਅਦ ਕੀਤੀ ਗਈ ਹੈ, ਜਿਸ ਤੋਂ ਬਾਅਦ ਰਿਫੰਡ ਵਾਪਸ ਕੀਤੇ ਗਏ ਸਨ। ਇੰਡੀਗੋ ਦੇ ਸੀਈਓ ਪੀਟਰ ਐਲਬਰਸ ਵੀਰਵਾਰ ਨੂੰ ਦੂਜੀ ਵਾਰ DGCA ਦੇ ਸਾਹਮਣੇ ਪੇਸ਼ ਹੋਏ।
ਜਿਕਰਯੋਗ ਹੈ ਕਿ ਇੰਡੀਗੋ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਹਵਾਈ ਅੱਡੇ ਤੋਂ 54 ਉਡਾਣਾਂ ਵੀ ਰੱਦ ਕਰ ਦਿੱਤੀਆਂ, ਜਿਨ੍ਹਾਂ ‘ਚ 31 ਆਗਮਨ ਅਤੇ 23 ਰਵਾਨਗੀ ਸ਼ਾਮਲ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਦਿੱਲੀ ਅਤੇ ਬੰਗਲੁਰੂ ਤੋਂ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।
ਇਸ ਦੌਰਾਨ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਇੰਡੀਗੋ ਸੰਕਟ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਅਧਿਕਾਰੀ ਏਅਰਲਾਈਨ ਦੇ ਮੁੱਖ ਦਫਤਰ ਵਿੱਚ ਤਾਇਨਾਤ ਹਨ ਅਤੇ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਜਾਂਚ ਕਮੇਟੀ ‘ਚ ਸੰਯੁਕਤ ਡਾਇਰੈਕਟਰ ਜਨਰਲ ਸੰਜੇ ਬ੍ਰਹਮਣੇ, ਡਿਪਟੀ ਡਾਇਰੈਕਟਰ ਜਨਰਲ ਅਮਿਤ ਗੁਪਤਾ, ਸੀਨੀਅਰ FOI ਕਪਿਲ ਮੰਗਲਿਕ ਅਤੇ FOI ਲੋਕੇਸ਼ ਰਾਮਪਾਲ ਸ਼ਾਮਲ ਹਨ। ਕਮੇਟੀ ਦਾ ਕੰਮ ਇੰਡੀਗੋ ‘ਚ ਵੱਡੇ ਪੱਧਰ ‘ਤੇ ਸੰਚਾਲਨ ਵਿਘਨਾਂ ਦੇ ਕਾਰਨਾਂ ਦੀ ਪਛਾਣ ਕਰਨਾ ਹੈ।
Read More: ਇੰਡੀਗੋ ਸੰਕਟ ‘ਤੇ ਕੇਂਦਰੀ ਮੰਤਰੀ ਨੇ ਲੋਕ ਸਭਾ ‘ਚ ਦਿੱਤੀ ਜਾਣਕਾਰੀ, ਏਅਰਲਾਈਨ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ




