Site icon TheUnmute.com

ਇੰਡੀਗੋ ਨੇ ਦਿੱਲੀ-ਦੇਵਘਰ ਵਿਚਕਾਰ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਕੀਤਾ ਐਲਾਨ

IndiGo

ਚੰਡੀਗੜ੍ਹ 12 ਜੁਲਾਈ 2022: ਸਰਕਾਰ ਵਲੋਂ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤ ​​ਕਰਨ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਇੰਡੀਗੋ (IndiGo) ਨੇ 30 ਜੁਲਾਈ, 2022 ਤੋਂ ਦਿੱਲੀ ਅਤੇ ਦੇਵਘਰ ਵਿਚਕਾਰ ਨਵੀਂ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਰੂਟ ਦਾ ਉਦਘਾਟਨ ਕੀਤਾ। ਇੰਡੀਗੋ ਦੇਵਘਰ ਤੋਂ ਸੰਚਾਲਨ ਕਰਨ ਵਾਲੀ ਪਹਿਲੀ ਏਅਰਲਾਈਨ ਹੋਵੇਗੀ, ਜੋ ਝਾਰਖੰਡ-ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਸੰਪਰਕ ਨੂੰ ਵਧਾਏਗੀ।

ਇਸ ਦੌਰਾਨ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਨਵੀਆਂ ਉਡਾਣਾਂ ਦੀ ਬੁਕਿੰਗ ਅੱਜ (12 ਜੁਲਾਈ, 2022) ਤੋਂ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਵਘਰ ਵਿੱਚ 16,800 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬੈਦਿਆਨਾਥ ਦੇ ਆਸ਼ੀਰਵਾਦ ਨਾਲ ਅੱਜ ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਝਾਰਖੰਡ ਦੇ ਆਧੁਨਿਕ ਸੰਪਰਕ, ਊਰਜਾ, ਸਿਹਤ, ਵਿਸ਼ਵਾਸ ਅਤੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦੇਣ ਜਾ ਰਹੇ ਹਨ।

 

Exit mobile version