ਸ੍ਰੀਲੰਕਾ ਨੂੰ ਆਰਥਿਕ ਸੰਕਟ ‘ਚੋ ਕੱਢਣ ਲਈ ਭਾਰਤ ਵੱਲੋਂ ਮਦਦ ਜਾਰੀ ਰਹੇਗੀ : ਐੱਸ ਜੈਸ਼ੰਕਰ

Sri Lanka

ਚੰਡੀਗੜ੍ਹ 12 ਜੁਲਾਈ 2022: ਸ੍ਰੀਲੰਕਾ (Sri Lanka)  ‘ਚ ਗੰਭੀਰ ਆਰਥਿਕ ਸੰਕਟ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੀਤੇ ਕੁਝ ਦਿਨ ਪਹਿਲਾ ਰਾਸ਼ਟਰਪਤੀ ਰਿਹਾਇਸ਼ ‘ਤੇ ਕਬਜਾ ਕਰ ਲਿਆ | ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇੱਥੋਂ ਹਟਣ ਵਾਲੇ ਨਹੀਂ ਹਾਂ। ਇਸਦੇ ਨਾਲ ਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੇ ਘਰਾਂ ਵਿੱਚ ਡੇਰੇ ਲਾਏ ਹੋਏ ਹਨ। ਇਸ ਸਭ ਦੇ ਵਿਚਕਾਰ ਭਾਰਤ ਨੇ ਇੱਕ ਵਾਰ ਫਿਰ ਸ਼੍ਰੀਲੰਕਾ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਤਿਰੂਵਨੰਤਪੁਰਮ ‘ਚ ਕਿਹਾ ਕਿ ਅਸੀਂ ਸ਼੍ਰੀਲੰਕਾ ਦੀ ਮਦਦ ਕਰਨ ਲਈ ਵਚਨਬੱਧ ਹਾਂ।

ਐਸ ਜੈਸ਼ੰਕਰ (S Jaishankar) ਨੇ ਕਿਹਾ ਕਿ ਸ੍ਰੀਲੰਕਾ ਵਿੱਚ ਸਥਿਤੀ ਸੰਵੇਦਨਸ਼ੀਲ ਅਤੇ ਗੁੰਝਲਦਾਰ ਹੈ। ਸਾਡਾ ਸਮਰਥਨ ਸ਼੍ਰੀਲੰਕਾ ਦੀ ਜਨਤਾ ਲਈ ਹੈ ਕਿਉਂਕਿ ਉਹ ਸਾਡੇ ਗੁਆਂਢੀ ਹਨ। ਅਸੀਂ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤ ਔਖੇ ਦੌਰ ਵਿੱਚੋਂ ਲੰਘਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ‘ਚ ਆਰਥਿਕ ਸੰਕਟ ਦੌਰਾਨ ਭਾਰਤ ਨੇ ਗੁਆਂਢੀ ਦੀ ਮਦਦ ਕਰਨਾ ਜਾਰੀ ਰੱਖਿਆ ਹੋਇਆ ਹੈ। ਹਾਲ ਹੀ ਵਿੱਚ ਭਾਰਤ ਤੋਂ ਸ੍ਰੀਲੰਕਾ (Sri Lanka) ਨੂੰ 44 ਹਜ਼ਾਰ ਮੀਟ੍ਰਿਕ ਟਨ ਯੂਰੀਆ ਭੇਜਿਆ ਗਿਆ ਹੈ।

ਤਿੰਨ ਦਿਨਾਂ ਦੌਰੇ ‘ਤੇ ਕੇਰਲ ਦੀ ਰਾਜਧਾਨੀ ਪਹੁੰਚਣ ਤੋਂ ਬਾਅਦ ਤਿਰੂਵਨੰਤਪੁਰਮ ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਸੀ ਕਿ ਅਸੀਂ ਸ਼੍ਰੀਲੰਕਾ ਦਾ ਬਹੁਤ ਸਮਰਥਨ ਕੀਤਾ ਹੈ। ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਡੀ ਸਰਕਾਰ ਹਮੇਸ਼ਾ ਉਸ ਨਾਲ ਖੜ੍ਹੀ ਰਹੇਗੀ ਜਿਸ ਬਾਰੇ ਨਾਗਰਿਕਾਂ ਦੀ ਚਿੰਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।