India

ਟੀ-20 ਵਿਸ਼ਵ ਕੱਪ ਅਭਿਆਸ ਮੈਚ ‘ਚ ਭਾਰਤ ਦੀ ਜ਼ਬਰਦਸਤ ਗੇਂਦਬਾਜ਼ੀ, ਕਪਤਾਨ ਨੇ 8 ਗੇਂਦਬਾਜ਼ਾਂ ਦਾ ਕੀਤਾ ਇਸਤੇਮਾਲ

ਚੰਡੀਗੜ੍ਹ, 2 ਜੂਨ, 2024: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ (India) ਨੇ ਇਕਲੌਤੇ ਅਭਿਆਸ ਮੈਚ ‘ਚ ਬੰਗਲਾਦੇਸ਼ ‘ਤੇ 62 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਨਾਸਾਓ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 183 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 120 ਦੌੜਾਂ ਹੀ ਬਣਾ ਸਕੀ।

ਇਸ ਮੈਚ ‘ਚ ਭਾਰਤੀ ਗੇਂਦਬਾਜਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ | ਜੋ ਕਿ ਭਾਰਤ ਦੀ ਟੀਮ ਲਈ ਇੱਕ ਚੰਗਾ ਸੰਕੇਤ ਹੈ | ਭਾਰਤ ਦੇ ਅਰਸ਼ਦੀਪ ਸਿੰਘ ਨੇ ਸ਼ੁਰੂਆਤੀ ਓਵਰ ‘ਚ ਬੰਗਲਾਦੇਸ਼ ਨੂੰ ਝਟਕਾ ਦੇ ਕੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ | ਇਸਦੇ ਨਾਲ ਹੀ ਜਸਪ੍ਰੀਤ ਬੁਮਰਾਹ ਨੇ ਇੱਕ, ਸ਼ਿਰਾਜ ਨੇ ਇੱਕ, ਅਕਸ਼ਰ ਪਟੇਲ ਨੇ ਇੱਕ, ਹਾਰਦਿਕ ਪੰਡਯਾ ਇੱਕ ਅਤੇ ਸ਼ਿਵਮ ਦੁਬੇ ਨੇ ਦੋ ਵਿਕਟਾਂ ਝਟਕੀਆਂ | ਜਿਕਰਯੋਗ ਹੈ ਕਿ ਵਨਡੇ ਵਿਸ਼ਵ ਕੱਪ 2023 ‘ਚ ਭਾਰਤ (India) ਦੀ ਸ਼ਾਨਦਾਰ ਗੇਂਦਬਾਜ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ | ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ‘ਚ 8 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਪਾਵਰਪਲੇ ‘ਚ 4 ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਕੀਤੀ।

ਬੰਗਲਾਦੇਸ਼ ਨਾਲ ਅਭਿਆਸ ਮੈਚ ਦੌਰਾਨ ਭਾਰਤੀ ਕਪਤਾਨ ਨੇ ਬੱਲੇਬਾਜ਼ੀ ਵਿੱਚ ਕਈ ਤਜਰਬੇ ਕੀਤੇ। ਪਹਿਲਾਂ ਸੈਮਸਨ ਨੂੰ ਓਪਨ ਲਈ ਭੇਜਿਆ ਗਿਆ, ਉਹ ਸਿਰਫ 1 ਦੌੜਾਂ ਹੀ ਬਣਾ ਸਕਿਆ। ਫਿਰ ਰਿਸ਼ਭ ਪੰਤ ਨੂੰ ਤੀਜੇ ਨੰਬਰ ‘ਤੇ ਭੇਜਿਆ ਗਿਆ ਅਤੇ ਉਸ ਨੇ ਅਰਧ ਸੈਂਕੜਾ ਲਗਾਇਆ। ਇੱਥੇ ਹਾਰਦਿਕ ਪੰਡਯਾ ਨੇ 200 ਦੇ ਕਰੀਬ ਸਟ੍ਰਾਈਕ ਰੇਟ ਨਾਲ 40 ਦੌੜਾਂ ਬਣਾਈਆਂ। ਸੂਰਿਆ ਕੁਮਾਰ ਨੇ 31 ਦੌੜਾਂ ਦੀ ਪਾਰੀ ਖੇਡੀ, ਸਟ੍ਰਾਈਕ ਰੇਟ 172 ਤੋਂ ਉੱਪਰ ਸੀ। ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ‘ਚ 8 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਪਾਵਰਪਲੇ ‘ਚ 4 ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਕੀਤੀ।

Scroll to Top