ਸਪੋਰਟਸ, 30 ਜੁਲਾਈ 2025: ICC Test Rankings: ਭਾਰਤ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ (Ravindra Jadeja) ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਨੰਬਰ-1 ਸਥਾਨ ਹਾਸਲ ਕਰ ਲਿਆ ਹੈ। ਮੈਨਚੈਸਟਰ ‘ਚ ਇੰਗਲੈਂਡ ਵਿਰੁੱਧ ਖੇਡੇ ਚੌਥੇ ਟੈਸਟ ‘ਚ ਜਡੇਜਾ ਨੇ ਨਾਬਾਦ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਚਾਰ ਵਿਕਟਾਂ ਵੀ ਲਈਆਂ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੇ ਆਲਰਾਊਂਡਰ ਰੈਂਕਿੰਗ ‘ਚ ਆਪਣੀ ਸਰਵਉੱਚਤਾ ਸਥਾਪਿਤ ਕੀਤੀ।
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਆਪਣੇ ਬਿਆਨ ‘ਚ ਕਿਹਾ ਕਿ ਰਵਿੰਦਰ ਜਡੇਜਾ (Ravindra Jadeja) ਨੇ 13 ਰੇਟਿੰਗ ਅੰਕ ਜੋੜ ਕੇ ਆਲਰਾਊਂਡਰ ਰੈਂਕਿੰਗ ‘ਚ ਆਪਣੀ ਲੀਡ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਇਸ ਦੇ ਨਾਲ ਉਹ ਬੱਲੇਬਾਜ਼ੀ ਰੈਂਕਿੰਗ ‘ਚ ਪੰਜ ਸਥਾਨ ਉੱਪਰ 29ਵੇਂ ਅਤੇ ਗੇਂਦਬਾਜ਼ੀ ਰੈਂਕਿੰਗ ‘ਚ ਇੱਕ ਸਥਾਨ ਉੱਪਰ 14ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਆਈਸੀਸੀ ਟੈਸਟ ਆਲਰਾਊਂਡਰਾਂ ਦੀ ਟਾਪ-5 ਰੈਂਕਿੰਗ
1. ਰਵਿੰਦਰ ਜਡੇਜਾ (ਭਾਰਤ) – 422 ਅੰਕ
2. ਮਹਿਸੀ ਹਸਨ ਮਿਰਾਜ (ਬੰਗਲਾਦੇਸ਼) – 305 ਅੰਕ
3. ਬੇਨ ਸਟੋਕਸ (ਇੰਗਲੈਂਡ) – 301 ਅੰਕ
4. ਵਿਆਨ ਮਲਡਰ (ਦੱਖਣੀ ਅਫਰੀਕਾ) – 286 ਅੰਕ
5. ਪੈਟ ਕਮਿੰਸ (ਆਸਟ੍ਰੇਲੀਆ) – 270 ਅੰਕ
ਜਦੋਂ ਕਿ ਅਭਿਸ਼ੇਕ ਸ਼ਰਮਾ ਪਹਿਲੀ ਵਾਰ ਟੀ-20 ਰੈਂਕਿੰਗ ‘ਚ ਸਿਖਰਲੇ ਸਥਾਨ ‘ਤੇ ਪਹੁੰਚਿਆ ਹੈ। ਤਾਜ਼ਾ ਆਈਸੀਸੀ ਟੈਸਟ ਕ੍ਰਿਕਟਰਾਂ ਦੀ ਰੈਂਕਿੰਗ ‘ਚ ਜਡੇਜਾ ਨੂੰ 117 ਰੇਟਿੰਗ ਅੰਕ ਮਿਲੇ ਹਨ ਜਦੋਂ ਕਿ ਬੰਗਲਾਦੇਸ਼ ਦੇ ਮਹਿਦੀ ਹਸਨ ਮਿਰਾਜ ਦੂਜੇ ਸਥਾਨ ‘ਤੇ ਹਨ। ਦੂਜੇ ਪਾਸੇ, ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਨੂੰ ਹਰਾ ਕੇ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ, ਜੋ ਟੀ-20 ਰੈਂਕਿੰਗ ‘ਚ ਇੱਕ ਸਾਲ ਤੱਕ ਚੋਟੀ ਦੇ ਸਥਾਨ ‘ਤੇ ਸੀ।
Read More: IND ਬਨਾਮ ENG: ਭਾਰਤ ਖ਼ਿਲਾਫ 5ਵੇਂ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ, ਬੇਨ ਸਟੋਕਸ ਸਮੇਤ 3 ਖਿਡਾਰੀ ਬਾਹਰ