Arunachal

ਚੀਨ ਦੇ ਬੇਤੁਕੇ ਦਾਅਵਿਆਂ ‘ਤੇ ਭਾਰਤ ਦਾ ਜਵਾਬ, ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ

ਚੰਡੀਗੜ੍ਹ, 19 ਮਾਰਚ 2024: ਭਾਰਤੀ ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ (Arunachal Pradesh) ‘ਤੇ ਚੀਨ ਦੇ ‘ਬੇਤੁਕੇ ਦਾਅਵਿਆਂ’ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ‘ਇਸ ਸਬੰਧੀ ਬੇਬੁਨਿਆਦ ਦਲੀਲਾਂ ਨੂੰ ਵਾਰ-ਵਾਰ ਦੁਹਰਾਉਣਾ ਅਜਿਹੇ ਦਾਅਵਿਆਂ ਨੂੰ ਕੋਈ ਪ੍ਰਮਾਣਿਕਤਾ ਨਹੀਂ ਦਿੰਦਾ।’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਅਟੁੱਟ ਹਿੱਸਾ ਰਹੇਗਾ।

ਜੈਸਵਾਲ ਦਾ ਇਹ ਬਿਆਨ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਝਾਂਗ ਜ਼ਿਆਓਗਾਂਗ ਦੀ ਟਿੱਪਣੀ ‘ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ‘ਚ ਆਇਆ ਹੈ। ਦਰਅਸਲ, ਚੀਨੀ ਬੁਲਾਰੇ ਨੇ ਅਰੁਣਾਚਲ ਪ੍ਰਦੇਸ਼ (Arunachal Pradesh) ‘ਤੇ ਬੀਜਿੰਗ ਦੇ ਦਾਅਵੇ ਨੂੰ ਦੁਹਰਾਇਆ ਅਤੇ ਇਸ ਖੇਤਰ ਨੂੰ ਚੀਨ ਦੇ ਖੇਤਰ ਦਾ ਕੁਦਰਤੀ ਹਿੱਸਾ ਦੱਸਿਆ ਸੀ | ਜਿਕਰਯੋਗ ਹੈ ਕਿ ਭਾਰਤ ਨੇ ਅਰੁਣਾਚਲ ਪ੍ਰਦੇਸ਼ ‘ਤੇ ਚੀਨ ਦੇ ਖੇਤਰੀ ਦਾਅਵਿਆਂ ਨੂੰ ਵਾਰ-ਵਾਰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ।

Scroll to Top