fighter aircraft Tejas

ਭਾਰਤ ਦੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ Mk1A ਨੇ ਭਰੀ ਪਹਿਲੀ ਉਡਾਣ, ਰਾਜਨਾਥ ਸਿੰਘ ਰਹੇ ਮੌਜੂਦ

ਨਾਸਿਕ 17 ਅਕਤੂਬਰ 2025: ਭਾਰਤ ਦੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ Mk1A (fighter aircraft Tejas Mk1A) ਨੇ ਅੱਜ ਆਪਣੀ ਪਹਿਲੀ ਉਡਾਣ ਭਰੀ ਹੈ। ਇਹ ਉਡਾਣ ਨਾਸਿਕ ‘ਚ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੇ ਏਅਰਕ੍ਰਾਫਟ ਮੈਨੂਫੈਕਚਰਿੰਗ ਡਿਵੀਜ਼ਨ ‘ਚ ਹੋਈ। ਇਹ ਭਾਰਤ ਦੇ ਲੜਾਕੂ ਜਹਾਜ਼ ਨਿਰਮਾਣ ‘ਚ ਇੱਕ ਮਹੱਤਵਪੂਰਨ ਪਲ ਹੈ।

ਇਸ ਪਲ ਨੂੰ ਦੇਖਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਸਮਾਗਮ ‘ਚ ਮੌਜੂਦ ਸਨ। ਰਾਜਨਾਥ ਸਿੰਘ ਅੱਜ LCA Mk1A ਦੀ ਤੀਜੀ ਉਤਪਾਦਨ ਲਾਈਨ ਅਤੇ HTT-40 ਜਹਾਜ਼ ਦੀ ਦੂਜੀ ਉਤਪਾਦਨ ਲਾਈਨ ਦਾ ਉਦਘਾਟਨ ਵੀ ਕਰਨਗੇ।

ਇਸ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ “ਅੱਜ, HAL ਦੀ ਤੀਜੀ ਉਤਪਾਦਨ ਲਾਈਨ, ਜੋ LCA Mk1A ਤੇਜਸ ਦਾ ਨਿਰਮਾਣ ਕਰਦੀ ਹੈ ਅਤੇ HTT-40 ਜਹਾਜ਼ ਦੀ ਦੂਜੀ ਉਤਪਾਦਨ ਲਾਈਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਮੈਂ HAL ਵਿਖੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਨਾਸਿਕ ਇੱਕ ਇਤਿਹਾਸਕ ਧਰਤੀ ਹੈ ਜਿੱਥੇ ਭਗਵਾਨ ਸ਼ਿਵ ਤ੍ਰਿੰਬਕ ਦੇ ਰੂਪ ‘ਚ ਰਹਿੰਦੇ ਹਨ।”

ਰਾਜਨਾਥ ਸਿੰਘ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਦੇਸ਼ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰ ਸੀ ਅਤੇ ਲਗਭਗ 65-70 ਫੀਸਦੀ ਰੱਖਿਆ ਉਪਕਰਣ ਆਯਾਤ ਕੀਤੇ ਜਾਂਦੇ ਸਨ। ਪਰ ਅੱਜ ਇਹ ਸਥਿਤੀ ਬਦਲ ਗਈ ਹੈ | ਉਨ੍ਹਾ ਕਿਹਾ ਕਿ ਭਾਰਤ ਹੁਣ ਆਪਣੇ 65 ਫੀਸਦੀ ਜਹਾਜ਼ ਘਰੇਲੂ ਤੌਰ ‘ਤੇ ਬਣਾਉਂਦਾ ਹੈ।

ਅਸੀਂ ਛੇਤੀ ਹੀ ਆਪਣੇ ਘਰੇਲੂ ਨਿਰਮਾਣ ਨੂੰ 100 ਫੀਸਦੀ ਤੱਕ ਲੈ ਜਾਵਾਂਗੇ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਰੱਖਿਆ ਨਿਰਯਾਤ ਰਿਕਾਰਡ ₹25,000 ਕਰੋੜ ਤੱਕ ਪਹੁੰਚ ਗਿਆ ਹੈ, ਜੋ ਕਿ ਕੁਝ ਸਾਲ ਪਹਿਲਾਂ ₹1,000 ਕਰੋੜ ਤੋਂ ਘੱਟ ਸੀ। ਰੱਖਿਆ ਮੰਤਰੀ ਨੇ ਕਿਹਾ, “ਅਸੀਂ ਹੁਣ 2029 ਤੱਕ ਘਰੇਲੂ ਰੱਖਿਆ ਨਿਰਮਾਣ ‘ਚ ₹3 ਲੱਖ ਕਰੋੜ ਅਤੇ ਰੱਖਿਆ ਨਿਰਯਾਤ ‘ਚ ₹50,000 ਕਰੋੜ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ।”

ਤੇਜਸ MK1A ਨੂੰ ਹਵਾਈ ਫੌਜ ‘ਚ ਸ਼ਾਮਲ ਕਰਨ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ, ਪਰ HAL ਦਾ ਕਹਿਣਾ ਹੈ ਕਿ ਉਹ ਅਗਲੇ ਚਾਰ ਸਾਲਾਂ ‘ਚ ਭਾਰਤੀ ਹਵਾਈ ਫੌਜ ਨੂੰ 83 ਤੇਜਸ ਮਾਰਕ 1A ਲੜਾਕੂ ਜਹਾਜ਼ ਸਪਲਾਈ ਕਰੇਗਾ। ਅਮਰੀਕੀ ਇੰਜਣਾਂ ਦੀ ਸਪਲਾਈ ‘ਚ ਦੇਰੀ ਪਹਿਲਾਂ ਹੀ ਦੇਰੀ ਦਾ ਕਾਰਨ ਬਣ ਰਹੀ ਹੈ।

Read More: ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਮਨੋਹਰ ਕਹਾਣੀਆਂ: ਏਅਰ ਚੀਫ ਮਾਰਸ਼ਲ ਏਪੀ ਸਿੰਘ

Scroll to Top