ਚੰਡੀਗੜ੍ਹ, 12 ਦਸੰਬਰ 2024: ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ (Grandmaster D Gukesh) ਨੇ ਅੱਜ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ 14ਵੇਂ ਅਤੇ ਅੰਤਿਮ ਦੌਰ ‘ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਲਿਰੇਨ ਨੂੰ ਹਰਾ ਕੇ ਗੁਕੇਸ਼ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਿਆ ਇਹ। 18 ਸਾਲ ਦੀ ਉਮਰ ਵਿੱਚ ਗੁਕੇਸ਼ ਨੇ ਇਹ ਇਤਿਹਾਸ ਰਚਿਆ ਹੈ |
ਮੈਚ ਦੌਰਾਨ ਖੇਡ 6.5 ਅੰਕਾਂ ਨਾਲ ਸ਼ੁਰੂ ਹੋਈ, ਫਾਈਨਲ ਮੈਚ ਵੀ ਡਰਾਅ ਵੱਲ ਵਧਦਾ ਜਾਪਦਾ ਸੀ ਜਦੋਂ ਲਿਰੇਨ ਨੇ ਗਲਤੀ ਕੀਤੀ ਅਤੇ ਗੁਕੇਸ਼ ਜਿੱਤ ਗਿਆ। 12 ਸਾਲ ਬਾਅਦ ਕਿਸੇ ਭਾਰਤੀ ਨੇ ਇਹ ਖਿਤਾਬ ਜਿੱਤਣ ‘ਚ ਕਾਮਯਾਬੀ ਹਾਸਲ ਕੀਤੀ ਹੈ। ਗੁਕੇਸ਼ ਨੇ 18 ਸਾਲ 8 ਮਹੀਨੇ ਅਤੇ 14 ਦਿਨ ਦੀ ਉਮਰ ‘ਚ ਇਹ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ ।
ਇਸਦੇ ਨਾਲ ਹੀ ਗੁਕੇਸ਼ (Grandmaster D Gukesh) ਨੇ ਗੈਰੀ ਕਾਸਪਾਰੋਵ ਦਾ ਰਿਕਾਰਡ ਤੋੜ ਦਿੱਤਾ ਹੈ, ਜਿਨ੍ਹਾਂ ਨੇ 22 ਸਾਲ ਛੇ ਮਹੀਨੇ ਅਤੇ 27 ਦਿਨ ਦੀ ਉਮਰ ਵਿੱਚ ਇਹ ਖਿਤਾਬ ਜਿੱਤਿਆ ਸੀ। ਗੁਕੇਸ਼ ਤੋਂ ਪਹਿਲਾਂ ਭਾਰਤ ਦੇ ਵਿਸ਼ਵਨਾਥਨ ਆਨੰਦ (2000-2002 ਅਤੇ 2007-2013) ਵਿਸ਼ਵ ਸ਼ਤਰੰਜ ਚੈਂਪੀਅਨ ਸਨ। ਇਸ ਸਾਲ ਉਨ੍ਹਾਂ ਨੇ ਕੈਂਡੀਡੇਟਸ 2024 ਟੂਰਨਾਮੈਂਟ ਅਤੇ ਸ਼ਤਰੰਜ ਓਲੰਪੀਆਡ ਸਮੇਤ ਕਈ ਹੋਰ ਖਿਤਾਬ ਜਿੱਤੇ ਹਨ, ਜਿਸ ‘ਚ ਉਨਾਂ ਨੇ ਸੋਨ ਤਮਗਾ ਜਿੱਤਿਆ ਸੀ।
ਕੌਣ ਨੇ ਡੀ ਗੁਕੇਸ਼ (Who is Gukesh)
ਸ਼ਤਰੰਜ ਦੀ ਦੁਨੀਆ ‘ਚ 17 ਸਾਲਾ ਗੁਕੇਸ਼ ਆਪਣੇ ਕਰੀਅਰ ‘ਚ ਕਈ ਵਾਰ ਦੁਨੀਆ ਨੂੰ ਹੈਰਾਨ ਕਰ ਚੁੱਕਾ ਹੈ। ਇਸ ਛੋਟੀ ਉਮਰ ‘ਚ ਉਸ ਨੇ ਕਈ ਰਿਕਾਰਡ ਬਣਾਏ ਹਨ। ਉਹ 12 ਸਾਲ, ਸੱਤ ਮਹੀਨੇ, 17 ਦਿਨ ਦੀ ਉਮਰ ਵਿੱਚ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਗ੍ਰੈਂਡਮਾਸਟਰ ਬਣ ਗਿਆ ਅਤੇ ਸਿਰਫ਼ 17 ਦਿਨਾਂ ਵਿੱਚ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ ਦੇ ਟੈਗ ਤੋਂ ਖੁੰਝ ਗਿਆ।
ਡੀ ਗੁਕੇਸ਼ ਪਿਛਲੇ ਸਾਲ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਪਛਾੜ ਕੇ 36 ਸਾਲਾਂ ‘ਚ ਪਹਿਲੀ ਵਾਰ ਦੇਸ਼ ਦਾ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਬਣ ਗਿਆ ਹੈ। ਹੁਣ ਡੀ ਗੁਕੇਸ਼ ਨੇ ਉਸ ਪ੍ਰਭਾਵਸ਼ਾਲੀ ਸੂਚੀ ਵਿੱਚ ਇੱਕ ਹੋਰ ਪ੍ਰਾਪਤੀ ਜੋੜ ਦਿੱਤੀ ਹੈ।
Read More: Year Ender 2024: ਭਾਰਤ ਲਈ ਸੁਨਹਿਰਾ ਸਾਲ 2024, ICC ਟਰਾਫੀ ਦੇ ਸੋਕੇ ਨੂੰ ਕੀਤਾ ਸੀ ਖਤਮ