Samay Raina

India’s Got Latent controversy: ਕਾਮੇਡੀਅਨ ਸਮਯ ਰੈਨਾ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ ਕੀਤਾ ਤਲਬ

ਚੰਡੀਗੜ, 17 ਫਰਵਰੀ 2025: India’s Got Latent controversy: ਯੂਟਿਊਬ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਵਿਵਾਦ ਭਖਿਆ ਹੋਇਆ ਹੈ | ਇਸ ਮਾਮਲੇ ‘ਚ ਹੁਣ ਕਾਮੇਡੀਅਨ ਸਮਯ ਰੈਨਾ ਦਾ ਬਿਆਨ ਦਰਜ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਮਯ (Samay Raina) ਇਸ ਵੇਲੇ ਅਮਰੀਕਾ ‘ਚ ਹਨ। ਯੂਟਿਊਬਰ ਅਤੇ ਕਾਮੇਡੀਅਨ ਰੈਨਾ ਨੇ ਮਹਾਰਾਸ਼ਟਰ ਸਾਈਬਰ ਸੈੱਲ (Maharashtra Cyber ​​Cell) ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਪਣਾ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਸੀ।

ਉਨ੍ਹਾਂ ਨੇ ਇਹ ਬੇਨਤੀ ਇਸ ਲਈ ਕੀਤੀ ਹੈ ਕਿਉਂਕਿ ਉਹ ਇਸ ਸਮੇਂ ਵਿਦੇਸ਼ ‘ਚ ਹਨ। ਹਾਲਾਂਕਿ, ਮਹਾਰਾਸ਼ਟਰ ਸਾਈਬਰ ਸੈੱਲ ਨੇ ਰੈਨਾ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੂੰ ਕੱਲ੍ਹ 18 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ 24 ਫਰਵਰੀ ਨੂੰ ਪੇਸ਼ ਹੋਣ ਲਈ ਬੁਲਾਇਆ ਹੈ।

ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਰੈਨਾ (Samay Raina) ਨੂੰ ਆਪਣਾ ਬਿਆਨ ਨਿੱਜੀ ਤੌਰ ‘ਤੇ ਦਰਜ ਕਰਵਾਉਣਾ ਪਵੇਗਾ। ਸਾਈਬਰ ਸੈੱਲ ਨੇ ਸਮੈ ਰੈਨਾ ਨੂੰ ਕੱਲ੍ਹ ਯਾਨੀ 18 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਰੈਨਾ ਦਾ ਕਹਿਣਾ ਹੈ ਕਿ 17 ਮਾਰਚ ਤੋਂ ਪਹਿਲਾਂ ਭਾਰਤ ਨਹੀਂ ਆ ਸਕਦਾ। ਅਜਿਹੀ ਸਥਿਤੀ ‘ਚ ਉਸਨੇ ਸਾਈਬਰ ਸੈੱਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਪਣਾ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਸੀ। ਪਰ, ਮਹਾਰਾਸ਼ਟਰ ਸਾਈਬਰ ਸੈੱਲ ਨੇ ਇਸ ਤੋਂ ਇਨਕਾਰ ਕੀਤਾ ਹੈ। ਰੈਨਾ ਆਪਣੇ ਸਟੈਂਡਅੱਪ ਸ਼ੋਅ ਲਈ ਅਮਰੀਕਾ ‘ਚ ਹਨ। ਇਸ ਸਬੰਧ ‘ਚ ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਉਹ 17 ਮਾਰਚ ਤੋਂ ਪਹਿਲਾਂ ਦੇਸ਼ ਵਾਪਸ ਨਹੀਂ ਆ ਸਕਣਗੇ।

ਜਿਕਰਯੋਗ ਹੈ ਕਿ ਮਹਾਰਾਸ਼ਟਰ ਸਾਈਬਰ ਸੈੱਲ ਨੇ ਰੈਨਾ, ਰਣਵੀਰ ਇਲਾਹਾਬਾਦੀਆ, ਅਪੂਰਵ ਮਖੀਜਾ ਅਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ‘ਤੇ ‘ਇੰਡੀਆਜ਼ ਗੌਟ ਲੇਟੈਂਟ’ ਸ਼ੋਅ ਰਾਹੀਂ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।

Read More: Ranveer Allahbadia: ਵਿਵਾਦਤ ਟਿੱਪਣੀ ਮਾਮਲੇ ‘ਚ ਰਣਵੀਰ ਇਲਾਹਾਬਾਦੀਆ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ਼

Scroll to Top