ਚੰਡੀਗੜ੍ਹ, 22 ਜੁਲਾਈ 2024: ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ (S Jaishankar) 28 ਜੁਲਾਈ ਤੋਂ 30 ਜੁਲਾਈ ਤੱਕ ਜਾਪਾਨ ਦੇ ਦੌਰੇ ਲਈ ਜਾਣਗੇ। ਜਾਪਾਨ ਦੇ ਵਿਦੇਸ਼ ਮੰਤਰੀ ਯੋਕੋ ਕਾਮਿਕਾਵਾ ਨੇ ਡਾਕਟਰ ਐਸ ਜੈਸ਼ੰਕਰ ਨੂੰ ਸੱਦਾ ਭੇਜਿਆ ਹੈ। ਜਿਕਰਯੋਗ ਹੈ ਕਿ 29 ਜੁਲਾਈ ਨੂੰ ਜਾਪਾਨ ਦੇ ਟੋਕੀਓ ‘ਚ QUAD ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇੱਕ ਬੈਠਕ ਹੋਵੇਗੀ | ਕਵਾਡ ‘ਚ ਅਮਰੀਕਾ, ਜਾਪਾਨ, ਆਸਟਰੇਲੀਆ ਅਤੇ ਭਾਰਤ ਸ਼ਾਮਲ ਹਨ।
ਜਨਵਰੀ 19, 2025 10:26 ਪੂਃ ਦੁਃ