ਚੰਡੀਗੜ੍ਹ, 30 ਅਗਸਤ 2023: ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਲਾਂਚ ਲਈ ਤਿਆਰ ਹੈ। ਦੱਸ ਦੇਈਏ ਕਿ ਆਦਿੱਤਿਆ L-1 (Aditya-L1) ਨੂੰ ਆਉਣ ਵਾਲੇ ਸ਼ਨੀਵਾਰ ਯਾਨੀ 2 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਚਾਰ ਮਹੀਨਿਆਂ ਦੀ ਯਾਤਰਾ ਦੌਰਾਨ, ਭਾਰਤ ਦਾ ਆਦਿਤਿਆ ਐਲ1 ਮਿਸ਼ਨ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ ਲੈਗ੍ਰਾਂਜਿਅਨ-1 ਪੁਆਇੰਟ ਤੱਕ ਪਹੁੰਚੇਗਾ। ਜਿੱਥੋਂ ਉਹ ਪੁਲਾੜ ਦੇ ਮੌਸਮ ‘ਤੇ ਸੂਰਜ ਦੇ ਪ੍ਰਭਾਵ ਦਾ ਅਧਿਐਨ ਕਰੇਗਾ।
Image: ISRO
ਇਸਰੋ ਨੇ ਮੰਗਲਵਾਰ ਨੂੰ ਆਦਿਤਿਆ-ਐਲ1 (Aditya-L1) ਨੂੰ ਲੈ ਕੇ ਜਾ ਰਹੇ ਲਾਂਚ ਵਾਹਨ PSLV-C57 ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਲਾਂਚ ਵਾਹਨ PSLV-C57 ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਪੈਡ ‘ਤੇ ਪਹੁੰਚਾ ਦਿੱਤਾ ਗਿਆ ਹੈ। ਆਦਿਤਿਆ-L1 ਸੂਰਜ ਦੀ ਸਤ੍ਹਾ ‘ਤੇ ਕੋਰੋਨਲ ਹੀਟਿੰਗ, ਕੋਰੋਨਲ ਪੁੰਜ ਇਜੈਕਸ਼ਨ ਅਤੇ ਪ੍ਰੀ ਫਲੇਅਰ ਅਤੇ ਫਲੇਅਰ ਗਤੀਵਿਧੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। ਸੂਰਜ ‘ਤੇ ਸੂਰਜੀ ਤੂਫਾਨਾਂ ਦਾ ਵੀ ਅਧਿਐਨ ਕੀਤਾ ਜਾਵੇਗਾ।
Image: ISRO
ਆਦਿਤਿਆ-ਐਲ1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਆਧਾਰਿਤ ਪ੍ਰਯੋਗਸ਼ਾਲਾ ਹੋਵੇਗੀ। ਇਹ ਪੂਰੀ ਤਰ੍ਹਾਂ ਸਵਦੇਸ਼ੀ ਮਿਸ਼ਨ ਹੈ | ਦੱਸ ਦਈਏ ਕਿ ਲਾਗਰੈਂਜੀਅਨ-1 ਬਿੰਦੂ ਦੇ ਆਲੇ-ਦੁਆਲੇ ਹਾਲੋ ਆਰਬਿਟ ਵਿੱਚ ਰੱਖਿਆ ਉਪਗ੍ਰਹਿ ਸੂਰਜ ‘ਤੇ ਲਗਾਤਾਰ ਨਜ਼ਰ ਰੱਖ ਸਕਦਾ ਹੈ ਅਤੇ ਇੱਥੇ ਕੋਈ ਗ੍ਰਹਿਣ ਇਸ ਨੂੰ ਪ੍ਰਭਾਵਿਤ ਨਹੀਂ ਕਰੇਗਾ। ਇੱਥੋਂ, ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ ਨੂੰ ਅਸਲ ਸਮੇਂ ਦੇ ਅਧਾਰ ‘ਤੇ ਨਿਗਰਾਨੀ ਕੀਤੀ ਜਾ ਸਕਦੀ ਹੈ।
Image: ISRO