ਚੰਡੀਗੜ੍ਹ, 18 ਅਗਸਤ, 2023: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੈਂਗਲੁਰੂ ਵਿੱਚ ਭਾਰਤ ਦੀ ਪਹਿਲੀ 3ਡੀ-ਪ੍ਰਿੰਟਿਡ ਪੋਸਟ ਆਫਿਸ ਦੀ (3D-printed post office) ਇਮਾਰਤ ਦਾ ਉਦਘਾਟਨ ਕੀਤਾ ਹੈ । ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਕਈ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ। ਇਸ ਦੇ ਮੱਦੇਨਜ਼ਰ 3ਡੀ-ਪ੍ਰਿੰਟਿਡ ਇਮਾਰਤ ਦਾ ਨਿਰਮਾਣ ਇਕ ਵਧੀਆ ਉਪਰਾਲਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਹਮੇਸ਼ਾ ਭਾਰਤ ਦੀ ਨਵੀਂ ਤਸਵੀਰ ਪੇਸ਼ ਕਰਦਾ ਹੈ। ਇਸ 3D-ਪ੍ਰਿੰਟਡ ਡਾਕਘਰ ਦੀ ਇਮਾਰਤ ਦੀ ਜੋ ਨਵੀਂ ਤਸਵੀਰ ਤੁਸੀਂ ਵੇਖੀ ਹੈ, ਉਹ ਅੱਜ ਭਾਰਤ ਦੀ ਭਾਵਨਾ ਹੈ। ਇਹ ਉਹੀ ਭਾਵਨਾ ਹੈ ਜਿਸ ਨਾਲ ਭਾਰਤ ਅੱਜ ਤਰੱਕੀ ਕਰ ਰਿਹਾ ਹੈ। ਇਹ ਸਭ ਇਸ ਲਈ ਸੰਭਵ ਹੈ ਕਿਉਂਕਿ ਦੇਸ਼ ਕੋਲ ਇੱਕ ਨਿਰਣਾਇਕ ਲੀਡਰਸ਼ਿਪ ਹੈ ਅਤੇ ਉਸ ਨੂੰ ਸਾਡੇ ਲੋਕਾਂ ਦੀਆਂ ਕਾਬਲੀਅਤਾਂ ਵਿੱਚ ਵਿਸ਼ਵਾਸ ਹੈ।