ਦਿੱਲੀ, 09 ਅਗਸਤ 2025: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 2024-2025 ‘ਚ 1,50,590 ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਸਾਲ ‘ਚ 1.27 ਲੱਖ ਕਰੋੜ ਰੁਪਏ ਦੇ ਮੁਕਾਬਲੇ ਰੱਖਿਆ ਉਤਪਾਦਨ ‘ਚ ਲਗਭੱਗ 18 ਫੀਸਦੀ ਦਾ ਵਾਧਾ ਹੋਇਆ ਹੈ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਮੁਤਾਬਕ “ਇਹ ਅੰਕੜੇ ਪਿਛਲੇ ਵਿੱਤੀ ਸਾਲ ‘ਚ 1.27 ਲੱਖ ਕਰੋੜ ਰੁਪਏ ਦੇ ਉਤਪਾਦਨ ਦੇ ਮੁਕਾਬਲੇ 18 ਫੀਸਦੀ ਦੀ ਮਜ਼ਬੂਤ ਵਾਧਾ ਦਰਸਾਉਂਦੇ ਹਨ ਅਤੇ 2019-20 ਤੋਂ ਬਾਅਦ ਹੈਰਾਨੀਜਨਕ 90 ਫੀਸਦੀ ਵਾਧਾ ਦਰਸਾਉਂਦੇ ਹਨ। ਉਦੋਂ ਇਹ ਅੰਕੜਾ 79,071 ਕਰੋੜ ਰੁਪਏ ਸੀ,” ਰੱਖਿਆ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਕਿਹਾ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਉਤਪਾਦਨ ਵਿਭਾਗ ਅਤੇ ਰੱਖਿਆ ਖੇਤਰ ਦੀਆਂ ਜਨਤਕ ਇਕਾਈਆਂ ਅਤੇ ਨਿੱਜੀ ਉਦਯੋਗਾਂ ਸਮੇਤ ਸਾਰੇ ਹਿੱਸੇਦਾਰਾਂ ਨੇ ਰੱਖਿਆ ਉਤਪਾਦਨ ਦੇ ਖੇਤਰ ‘ਚ ਇਸ ਉਪਲਬਧੀ ਨੂੰ ਪ੍ਰਾਪਤ ਕਰਨ ‘ਚ ਯੋਗਦਾਨ ਪਾਇਆ ਹੈ। ਰੱਖਿਆ ਮੰਤਰੀ ਨੇ ਕਿਹਾ, “ਰੱਖਿਆ ਉਤਪਾਦਨ ਦੇ ਖੇਤਰ ‘ਚ ਵੱਧ ਰਹੀ ਪ੍ਰਗਤੀ ਭਾਰਤ ਦੇ ਮਜ਼ਬੂਤ ਹੋ ਰਹੇ ਰੱਖਿਆ ਉਦਯੋਗਿਕ ਅਧਾਰ ਦਾ ਸਪੱਸ਼ਟ ਸੰਕੇਤ ਹੈ।”
ਇਸਦੇ ਨਾਲ ਹੀ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਭਾਰਤ ਹੁਣ ਰੱਖਿਆ ਉਪਕਰਣਾਂ ਦੇ ਨਿਰਯਾਤ ਦੇ ਨਾਲ-ਨਾਲ ਉਨ੍ਹਾਂ ‘ਚ ਸਵੈ-ਨਿਰਭਰ ਹੋਣ ‘ਚ ਇੱਕ ਉੱਭਰਦਾ ਹੋਇਆ ਵਿਸ਼ਵਵਿਆਪੀ ਖਿਡਾਰੀ ਬਣ ਗਿਆ ਹੈ। 2014 ਤੋਂ 2024 ਤੱਕ, ਭਾਰਤ ਦੇ ਰੱਖਿਆ ਆਯਾਤ ‘ਚ 34 ਫੀਸਦੀ ਦੀ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ, ਜਦੋਂ ਕਿ ਰੱਖਿਆ ਨਿਰਯਾਤ ‘ਚ 700 ਫੀਸਦੀ ਤੋਂ ਵੱਧ ਦੀ ਬੇਮਿਸਾਲ ਦਰ ਨਾਲ ਵਾਧਾ ਹੋਇਆ ਹੈ। ਭਾਰਤ ਹਥਿਆਰਾਂ ਦੇ ਮਾਮਲੇ ‘ਚ ਸਵੈ-ਨਿਰਭਰਤਾ ਵੱਲ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ।
Read More: ਸੰਸਦ ‘ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ, “ਆਪ੍ਰੇਸ਼ਨ ਸੰਧੂਰ ‘ਚ 100 ਤੋਂ ਵੱਧ ਅੱ.ਤ.ਵਾ.ਦੀ ਮਾਰੇ”