July 5, 2024 1:41 am
Emerging Asia Cup

ਐਮਰਜਿੰਗ ਏਸ਼ੀਆ ਕੱਪ ਲਈ ਭਾਰਤੀ ਏ-ਟੀਮ ਦਾ ਐਲਾਨ, ਪੰਜਾਬ ਦੇ ਅਭਿਸ਼ੇਕ ਸ਼ਰਮਾ ਨੂੰ ਉਪ ਕਪਤਾਨ ਬਣਾਇਆ

ਚੰਡੀਗੜ੍ਹ, 05 ਜੁਲਾਈ 2023: ਐਮਰਜਿੰਗ ਏਸ਼ੀਆ ਕੱਪ (Emerging Asia Cup) ਲਈ ਭਾਰਤ ਦੀ ਏ-ਟੀਮ ਜਾਰੀ ਕਰ ਦਿੱਤੀ ਗਈ ਹੈ। ਯਸ਼ ਧੂਲ ਨੂੰ ਭਾਰਤੀ ਟੀਮ-ਏ ਦੀ 15 ਮੈਂਬਰੀ ਟੀਮ ਦੀ ਕਪਤਾਨੀ ਮਿਲੀ ਹੈ। IPL ‘ਚ ਗੁਜਰਾਤ ਟਾਈਟਨਸ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਈ ਸੁਦਰਸ਼ਨ ਵੀ ਟੀਮ ਦਾ ਹਿੱਸਾ ਹਨ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਦੇ ਵਿਸਫੋਟਕ ਬੱਲੇਬਾਜ਼ ਨੇਹਲ ਵਾਧੇਰਾ ਵੀ ਖਿਡਾਰੀਆਂ ਦੇ ਸਟੈਂਡ ਬਾਏ ਵਿੱਚ ਸ਼ਾਮਲ ਹਨ।

ਪੰਜਾਬ ਦੇ ਆਲਰਾਊਂਡਰ ਅਭਿਸ਼ੇਕ ਸ਼ਰਮਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਹ ਟੂਰਨਾਮੈਂਟ 14 ਜੁਲਾਈ ਤੋਂ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। 23 ਜੁਲਾਈ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤ ਦੇ ਨਾਲ-ਨਾਲ 7 ਹੋਰ ਟੀਮਾਂ ਵੀ ਸ਼ਾਮਲ ਹਨ।

ਭਾਰਤੀ ਟੀਮ-ਏ ਦੀ 15 ਮੈਂਬਰੀ ਟੀਮ

ਯਸ਼ ਧੂਲ (ਕਪਤਾਨ), ਅਭਿਸ਼ੇਕ ਸ਼ਰਮਾ (ਉਪ-ਕਪਤਾਨ), ਸਾਈ ਸੁਦਰਸ਼ਨ, ਨਿਕਿਨ ਜੋਸ, ਪ੍ਰਦੋਸ਼ ਰੰਜਨ ਪਾਲ, ਰਿਆਨ ਪਰਾਗ, ਨਿਸ਼ਾਂਤ ਸਿੰਧੂ, ਪ੍ਰਭਸਿਮਰਨ ਸਿੰਘ (ਵਿਕੇਟਕੀਪਰ ), ਧਰੁਵ ਜੁਰੇਲ (ਵਿਕੇਟਕੀਪਰ ), ਮਾਨਵ ਸੁਥਾਰ, ਯੁਵਰਾਜ ਸਿੰਘ ਡੋਡੀਆ, ਹਰਸ਼ਿਤ ਰਾਣਾ, ਆਕਾਸ਼ ਸਿੰਘ, ਨਿਤੀਸ਼ ਕੁਮਾਰ ਰੈਡੀ, ਰਾਜਵਰਧਨ ਹੰਗਰਗੇਕਰ।

ਸਟੈਂਡ ਬਾਏ ਖਿਡਾਰੀ : ਨੇਹਲ ਵਾਧੇਰਾ, ਮੋਹਿਤ ਰੇਡਕਰ, ਹਰਸ਼ ਦੁਬੇ ਅਤੇ ਸਨੇਲ ਪਟੇਲ।